ਸੁਲਤਾਨਪੁਰ ਲੋਧੀ ਵਿਖੇ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ

05/03/2022 2:29:09 PM

ਸੁਲਤਾਨਪੁਰ ਲੋਧੀ : ਅੱਜ ਸਵੇਰੇ ਸੁਲਤਾਨਪੁਰ ਲੋਧੀ-ਕਪੂਰਥਲਾ ਮੁੱਖ ਮਾਰਗ ਤੋਂ ਜੈਨਪੁਰ ਨੂੰ ਜਾਂਦੀ ਸੰਪਰਕ ਸੜਕ ਦੇ ਨਾਲ ਲੱਗਦੇ ਝੱਲ ਲੇਈ ਵਾਲਾ ਦੇ ਜੰਗਲਾਂ ’ਚੋਂ ਭੇਦਭਰੇ ਹਾਲਾਤ ਵਿਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੇ ਨਾਲ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਸ਼ਿਨਾਖਤ ਯੁਗਰਾਜ ਸਿੰਘ ਵਾਸੀ ਸ਼ੇਰਪੁਰ ਸੱਧਾ ਤਹਿਸੀਲ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁੱਜੇ ਐੱਸ.ਪੀ.ਪੀ. ਕਪੂਰਥਲਾ ਜਗਜੀਤ ਸਿੰਘ ਸਰੋਆ ਅਤੇ ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ ਵੱਲੋ ਪੁਲਸ ਟੀਮ ਦੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਉਥੇ ਹੀ ਦੂਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਾਮਲੇ ’ਚ ਮ੍ਰਿਤਕ ਦੇ ਕਤਲ ਦਾ ਸ਼ੱਕ ਜਤਾਇਆ ਹੈ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

Meenakshi

This news is News Editor Meenakshi