ਸੱਤਿਅਮ ਇੰਸਟੀਚਿਊਟ ਨਕੋਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

02/08/2024 4:29:49 PM

ਮੱਲ੍ਹੀਆਂ ਕਲਾਂ (ਟੁੱਟ)- ਨਕੋਦਰ ਸ਼ਹਿਰ ’ਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ। ਚੋਰੀ ਅਤੇ ਲੁੱਟ-ਖੋਹ ਨੇ ਸਥਾਨਕ ਸ਼ਹਿਰ ਵਾਸੀਆਂ ’ਚ ਭਾਰੀ ਦਹਿਸ਼ਤ ਪੈਦਾ ਕੀਤੀ ਹੋਈ ਹੈ। ਨਕੋਦਰ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਨੇ। ਬੀਤੀ ਰਾਤ ਸਤਿਅਮ ਗਰੁੱਪ ਆਫ਼ ਇੰਸਟੀਚਿਊਟਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ।

ਇਸ ਬਾਰੇ ਗਰੁੱਪ ਦੇ ਚੇਅਰਮੈਨ ਵਿਪਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਬਾਰਿਸ਼ ਕਾਰਨ ਡਿੱਗੀ ਚਾਰਦੀਵਾਰੀ ਰਾਹੀਂ ਚੋਰ ਕੈਂਪਸ ’ਚ ਦਾਖਲ ਹੋਏ ਤੇ ਅੰਦਰਲੇ ਗੇਟ ਦਾ ਤਾਲਾ ਤੋੜ ਕੇ ਕਾਲਜ ’ਚ ਦਾਖਲ ਹੋਏ। ਸੱਤਿਅਮ ਗਰੁੱਪ ਦੇ ਮੈਨੇਜਮੈਂਟ ਕਾਲਜ ਦੇ ਪ੍ਰਿੰਸੀਪਲ, ਪੋਲੀਟੈਕਨਿਕ ਦੇ ਪ੍ਰਿੰਸੀਪਲ, ਅਕਾਊਂਟ ਆਫਿਸ, ਨੈਨੀ ਕੋਰਸ ਦੇ ਕਲਾਸਰੂਮ ਦੇ ਦਰਵਾਜ਼ੇ ਤੋੜ ਕੇ ਰਿਕਾਰਡ ਨਾਲ ਛੇੜਛਾੜ ਕੀਤੀ ਤੇ ਮੈੱਸ ਦਾ ਤਾਲਾ ਤੋੜ ਕੇ ਅੰਦਰੋਂ ਸਾਰਾ ਸਾਮਾਨ ਚੋਰੀ ਕਰ ਕੇ ਲੈ ਗਏ। ਗਿਣਤੀ ’ਚ 3 ਚੋਰਾਂ ਦੀ ਫੁਟੇਜ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਇਕ ਚੋਰ ਦੇ ਖੱਬੇ ਹੱਥ ’ਤੇ ਟੈਟੂ ਬਣਿਆ ਹੋਇਆ ਹੈ, ਮੁੰਦਰੀ ਪਾਈ ਹੋਈ ਹੈ ਤੇ ਚਸ਼ਮੇ ਲੱਗੇ ਹੋਏ ਹਨ, ਜਿਸ ਦੀ ਉਮਰ 35 ਸਾਲ ਦੇ ਨਜ਼ਦੀਕ ਹੈ ਪਰ ਸਾਰਿਆਂ ਚੋਰਾਂ ਨੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਚੋਰੀ ਦੀ ਸੂਚਨਾ ਕੰਟਰੋਲ ਰੂਮ ’ਤੇ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕਾਂਗਰਸ 'ਚੋਂ ਕੱਢੇ ਜਾਣ ਦੀ ਚਰਚਾ 'ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੱਢੀ ਖ਼ੂਬ ਭੜਾਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri