ਸਰਦਾਰ ਦਸੂਹਾ ਨੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਤਰਪਾਲਾਂ ਦੇ ਰੋਲ ਭੇਜੇ

01/04/2021 12:19:37 PM

ਟਾਂਡਾ ਉੜਮੁੜ (ਜਸਵਿੰਦਰ):ਉੱਘੇ ਸਮਾਜ ਸੇਵੀ ਆਗੂ ਸਰਦਾਰ ਮਨਜੀਤ ਸਿੰਘ ਦਸੂਹਾ ਵੱਲੋਂ ਚਲਾਈ ਗਈ ਸਮਾਜ ਸੇਵਾ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਅੱਜ ਦਿੱਲੀ ਅੰਦੋਲਨ ’ਚ ਹਿੱਸਾ ਲੈ ਰਹੇ ਕਿਸਾਨਾਂ ਨੂੰ ਮੀਂਹ ਦੇ ਪਾਣੀ ਤੋਂ ਬਚਣ ਲਈ 3 ਤਰਪਾਲਾਂ ਦੇ ਰੋਲ ਭੇਜੇ ਕਿਸਾਨਾਂ ਦੀ ਹਾਜ਼ਰੀ ’ਚ ਇਹ ਰੋਲ ਭੇਜਦਿਆਂ ਸਰਦਾਰ ਦਸੂਹਾ ਨੇ ਕਿਹਾ ਕਿ ਜਦ ਤੱਕ ਇਹ ਅੰਦੋਲਨ ਚੱਲਦਾ ਰਹੇਗਾ ਉਹ ਇਸੇ ਤਰ੍ਹਾਂ ਹੀ ਉਨ੍ਹਾਂ ਦਾ ਹਿੱਸਾ ਬਣਦੇ ਰਹਿਣਗੇ। 
ਉਨ੍ਹਾਂ ਮੋਦੀ ਤੇ ਵਰ੍ਹਦਿਆਂ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਆਪਣੇ ਇਹ ਬਣਾਏ ਕਾਲੇ ਕਾਨੂੰਨਾ ਨੂੰ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਰਤਨ ਸਿੰਘ ਅਮਰਜੀਤ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਰਮਨਜੀਤ ਸਿੰਘ ਤੇ ਹੋਰ ਅਨੇਕਾਂ ਕਿਸਾਨ ਆਗੂ ਹਾਜ਼ਰ ਸਨ।  
 

Aarti dhillon

This news is Content Editor Aarti dhillon