ਰਾਜ ਸਭਾ ’ਚ ਇਕ ਸਾਲ ਪੂਰਾ ਹੋਣ ’ਤੇ ਸੰਤ ਸੀਚੇਵਾਲ ਨੇ ਪੇਸ਼ ਕੀਤਾ ਰਿਪੋਰਟ ਕਾਰਡ

07/09/2023 5:06:14 AM

ਸੁਲਤਨਾਪੁਰ ਲੋਧੀ (ਬਿਊਰੋ) : ਸੰਸਦ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿਚ ਇਕ ਸਾਲ ਮੁਕੰਮਲ ਕਰ ਲੈਣ ’ਤੇ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ 75 ਸਾਲਾਂ ’ਚ ਪਹਿਲੀ ਵਾਰ ਰਾਜ ਸਭਾ ਵਿਚ ਪੰਜਾਬੀ ਲਾਗੂ ਕਰਵਾਏ ਜਾਣ ਦਾ ਉਨ੍ਹਾਂ ਨੂੰ ਸਭ ਤੋਂ ਵੱਧ ਫਖ਼ਰ ਹੈ। ਸੰਤ ਸੀਚੇਵਾਲ ਨੇ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ, ਪੰਜਾਬੀ, ਕਿਸਾਨੀ, ਪਾਣੀ, ਵਾਤਾਵਰਣ ਤੇ ਗਰੀਬਾਂ ਲੋੜਵੰਦਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਰਾਜ ਸਭਾ ਵਿਚ ਉਠਾਇਆ। ਬਤੌਰ ਮੈਂਬਰ ਪਾਰਲੀਮੈਂਟ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੇ ਪ੍ਰਧਾਨ ਰਾਹਤ ਫੰਡ ’ਚੋਂ ਕੈਂਸਰ ਤੇ ਹੋਰ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ 20 ਲੱਖ ਦੀ ਸਹਾਇਤਾ ਲੈ ਕੇ ਦਿੱਤੀ, ਉੱਥੇ ਹੀ ਦਿਵਿਆਂਗ ਵਿਅਕਤੀਆਂ ਲਈ ਮੋਟਰਾਈਜ਼ਡ ਟਰਾਈਸਾਈਕਲ ਲਈ 12 ਲੱਖ 84 ਹਜ਼ਾਰ ਦੀ ਸਹਾਇਤਾ ਰਾਸ਼ੀ ਆਪਣੇ ਫੰਡ ’ਚੋਂ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੇ ਡਾਇਲਾਗਜ਼ ’ਤੇ ਟ੍ਰੋਲ ਹੋਣ ਮਗਰੋਂ ਮਨੋਜ ਮੁੰਤਸ਼ਿਰ ਨੇ ਮੰਗੀ ਮੁਆਫ਼ੀ

ਇਸ ਤੋਂ ਇਲਾਵਾ 100 ਦੇ ਕਰੀਬ ਦਿਵਿਆਂਗ ਵਿਅਕਤੀਆਂ ਨੂੰ ਮੋਟਰਾਈਜ਼ਡ ਟਰਾਈਸਾਈਕਲ ਦਿੱਤੀਆਂ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀਆਂ ਨੂੰ ਉਪਰ ਚੁੱਕਣ ਲਈ ਚਿੱਟੀ ਵੇਈਂ ’ਤੇ 200 ਕਿਊਸਿਕ ਪਾਣੀ ਛੱਡਣ ਵਾਸਤੇ ਰੈਗੂਲੇਟਰ ਬਣਾਉਣ ਲਈ 1 ਕੋਰੜ 19 ਲੱਖ ਦੇ ਪ੍ਰਜੈਕਟ ’ਤੇ ਕੰਮ ਸ਼ੁਰੂ ਕਰਵਾਇਆ ਹੈ ਤਾਂ ਜੋ ਚਿੱਟੀ ਵੇਈਂ ਸਾਰਾ ਸਾਲ ਵਗਦੀ ਰਹੇ। ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਧੰਨਵਾਦ ਕਰਦਿਆ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀ ਅੰਬੈਸੀਆਂ ਰਾਹੀਂ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਚੋਂ ਟਰੈਵਲ ਏਜੰਟਾਂ ਰਾਹੀਂ ਫਸੇ ਮੁੰਡੇ ਤੇ ਕੁੜੀਆਂ ਨੂੰ ਸੁਰੱਖਿਅਤ ਆਪਣੇ ਘਰੀਂ ਪਰਤਾਉਣ ਦਾ ਆਪਣਾ ਮੁੱਢਲਾ ਫਰਜ਼ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਅਰਬ ਦੇਸ਼ਾਂ ’ਚੋਂ 7 ਲੜਕੀਆਂ ਨੂੰ ਵਾਪਿਸ ਲਿਆਂਦਾ ਗਿਆ ਹੈ, ਇਸੇ ਤਰ੍ਹਾਂ ਵੱਖ-ਵੱਖ ਦੇਸ਼ਾ ਵਿਚ ਫਸੇ 11 ਲੜਕਿਆਂ ਨੂੰ ਵਾਪਿਸ ਲ਼ਿਆਂਦਾ ਗਿਆ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਕਮਾਉਣ ਲਈ ਗਏ ਜਿਹੜੇ 8 ਨੌਜਵਾਨਾਂ ਦੀ ਮੌਤ ਵਿਦੇਸ਼ਾਂ ਵਿਚ ਹੋ ਗਈ ਸੀ, ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਅੰਤਿਮ ਰਸਮਾਂ ਲਈ ਉਨ੍ਹਾਂ ਦੇ ਪਰਿਵਾਰ ਤੱਕ ਪਹੁੰਚਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਸ਼੍ਰੀ ਅਮਰਨਾਥ ਯਾਤਰਾ : ਖ਼ਰਾਬ ਮੌਸਮ ਕਾਰਨ ਪੰਚਤਰਨੀ ’ਚ ਫਸੇ ਤਕਰੀਬਨ 8000 ਯਾਤਰੀ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਤਿਹਾਸਿਕ ਪਿੰਡ ਡੱਲਾ ਨੂੰ ਗੋਦ ਲਿਆ ਹੋਇਆ ਹੈ। ਇਸ ਦੇ ਬਹੁ-ਪੱਖੀ ਵਿਕਾਸ ਲਈ 50 ਲੱਖ ਤੋਂ ਵੱਧ ਦੀ ਰਕਮ ਖਰਚੀ ਜਾ ਰਹੀ ਹੈ। ਪੰਜਾਬ ਦੇ ਵੱਖ ਵੱਖ ਪਿੰਡਾਂ ਦੀ ਪੀਣ ਵਾਲੇ ਪਾਣੀ ਦੇ 20 ਟੈਂਕਰ ਲੈ ਕੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਸਦ ਵਿੱਚ ਉਨ੍ਹਾਂ ਨੇ ਆਪਣੇ ਪਹਿਲੇ ਭਾਸ਼ਣ ਦੌਰਾਨ ਹੀ ਕਿਸਾਨਾਂ ਦੇ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਚੁੱਕਿਆ ਸੀ ਤੇ ਤਿੰਨ ਸੈਸ਼ਨਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ, ਖੁਦਕੁਸ਼ੀਆਂ ਅਤੇ ਉਨ੍ਹਾਂ ਦੀ ਫਸਲ ਦੇ ਵਾਜਿਬ ਮੁੱਲ ਨਾ ਮਿਲਣ ਦੇ ਮੁੱਦੇ ਨੂੰ ਉਠਾਇਆ। ਕਾਰਪੋਰੇਟਾਂ ਵਾਂਗ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ’ਤੇ ਲੀਕ ਮਾਰਨ ਦੀ ਸੰਸਦ ਵਿਚ ਮੰਗ ਕੀਤੀ। ਮਨਰੇਗਾ ਵਰਕਰਾਂ ਦੀਆਂ ਮੁਸ਼ਕਿਲਾਂ ਅਤੇ ਇਸ ਸਕੀਮ ਤਹਿਤ ਫੰਡ ਦੇਰੀ ਨਾਲ ਮਿਲਣ ਦਾ ਮੁੱਦਾ ਵੀ ਉਠਾਇਆ। ਸੰਤ ਸੀਚੇਵਾਲ ਨੇ ਕਿਹਾ ਕਿ ਉਹ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਵਿਚ ਵੀ ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਉਣਗੇ।

ਪਾਕਿਸਤਾਨ ਵੱਲੋਂ ਭਾਰਤ ’ਚੋਂ ਜਾਂਦੀਆਂ 22 ਡਰੇਨਾਂ ਦੇ ਪਾਣੀ ਨੂੰ ਬੰਨ੍ਹ ਮਾਰਨ ਦਾ ਮੁੱਦਾ ਸੰਸਦ ਵਿਚ ਰੱਖਿਆ : ਪਹਿਲੇ ਸੈਸ਼ਨ ਦੌਰਾਨ ਹੀ ਪਾਕਿਸਤਾਨ ਵੱਲੋਂ ਭਾਰਤ ’ਚੋਂ ਜਾ ਰਹੀਆਂ 22 ਡਰੇਨਾਂ ਦੇ ਪਾਣੀਆਂ ਨੂੰ ਬੰਨ੍ਹ ਮਾਰਨ ਨਾਲ ਧਰਤੀ ਹੇਠਲੇ ਦੂਸ਼ਿਤ ਹੋ ਰਹੇ ਪਾਣੀਆਂ ਦਾ ਮੁੱਦਾ ਸਦਨ ਵਿਚ ਰੱਖਿਆ।

Manoj

This news is Content Editor Manoj