ਹੁਣ ਰੂਪਨਗਰ ਪੁਲਸ ਇਸ ਤਰ੍ਹਾਂ ਕਰੇਗੀ ਬੀਬੀਆਂ ਦੀ ਸੁਰੱਖਿਆ

02/05/2021 6:25:59 PM

ਰੂਪਨਗਰ (ਸੱਜਣ ਸੈਣੀ)- ਰੂਪਨਗਰ ਪੁਲਸ ਨੇ ਬੀਬੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਵਿਸ਼ੇਸ਼ ਮੁਹਿੰਮ ਚਲਾਈ ਹੈ, ਜਿਸ ਦੇ ਤਹਿਤ ਸ਼ਹਿਰਾਂ ਵਿਚ ਵਿਸ਼ੇਸ਼ ਤੌਰ ਉਤੇ ਮਹਿਲਾ ਪੁਲਸ ਕਰਮੀਆਂ ਨੂੰ ਐਕਟਿਵਾ ਸਕੂਟਰਾਂ ਦੇ ਉਤੇ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ

ਇਹ ਮਹਿਲਾ ਪੁਲਸ ਮੁਲਾਜ਼ਮ ਕਾਲਜਾਂ ਸਕੂਲਾਂ ਦੇ ਅੱਗੇ ਲਗਾਤਾਰ ਤਾਇਨਾਤ ਰਹਿ ਕੇ ਬੀਬੀਆਂ ਦੀ ਸੁਰੱਖਿਆ ਕਰਨਗੀਆਂ। ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਐੱਸ. ਐੱਸ. ਪੀ.  ਰੂਪਨਗਰ ਡਾ. ਅਖਿਲ ਚੌਧਰੀ ਵੱਲੋਂ ਨਵੀਂਆਂ ਐਕਟਿਵਾ ਸਕੂਟਰੀਆ ਉਤੇ ਸਵਾਰ ਮਹਿਲਾ ਪੁਲਸ ਮੁਲਾਜ਼ਮਾਂ ਦੀ ਟੁਕੜੀ ਨੂੰ ਹਰੀ ਝੰਡੀ ਦੇ ਕੇ ਕੀਤੀ ਗਈ ।

ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)

ਐੱਸ. ਐੱਸ. ਪੀ. ਅਖਿਲ ਚੌਧਰੀ ਨੇ ਦੱਸਿਆ ਕਿ ਰੂਪਨਗਰ ਪੁਲਸ ਦੀਆਂ ਮਹਿਲਾ ਮੁਲਾਜ਼ਮਾਂ ਸ਼ਹਿਰ ਵਿਚ ਲਗਾਤਾਰ ਚੱਕਰ ਲਗਾਉਣਗੀਆਂ ਖ਼ਾਸ ਕਰਕੇ ਸਕੂਲ ਅਤੇ ਕਾਲਜਾਂ ਅਤੇ ਡਿਊਟੀ ਦੇ ਸਮੇਂ ਦੌਰਾਨ ਔਰਤਾਂ ਦੀ ਸੁਰੱਖਿਆ ਲਈ ਤਾਇਨਾਤ ਰਹਿਣਗੀਆਂ । ਜਿਸ ਦੇ ਨਾਲ ਔਰਤਾਂ ਨਾਲ ਮਨਚਲਿਆਂ ਵੱਲੋਂ ਰਸਤਿਆਂ ਵਿੱਚ ਛੇੜਛਾੜ ਦੀਆਂ ਘਟਨਾਵਾਂ ਉਤੇ ਰੋਕ ਲੱਗੇਗੀ ਅਤੇ ਕਿਸੇ ਵੀ ਤਰ੍ਹਾਂ ਨਾਲ ਪੀੜਤ ਔਰਤਾਂ ਜਾਂ ਲੜਕੀਆਂ ਤੁਰੰਤ ਇਨ੍ਹਾਂ ਮਹਿਲਾ ਮੁਲਾਜ਼ਮਾਂ ਦੀ ਮਦਦ ਲੈ ਸਕਦੀਆਂ ਹਨ। 

ਇਹ ਵੀ ਪੜ੍ਹੋ :ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ

shivani attri

This news is Content Editor shivani attri