ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਦੇ 54 ਨਵੇਂ ਮਾਮਲੇ ਆਏ ਸਾਹਮਣੇ, ਇਕ ਦੀ ਮੌਤ

09/19/2020 1:43:11 AM

ਰੂਪਨਗਰ,(ਵਿਜੇ ਸ਼ਰਮਾ)-ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਕਾਰਣ ਇਕ ਮੌਤ ਹੋ ਗਈ ਤੇ ਕੋਰੋਨਾ ਦੇ 54 ਨਵੇਂ ਮਰੀਜ਼ ਸਾਹਮਣੇ ਆਏ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲੇ 'ਚ ਅੱਜ ਕੋਰੋਨਾ ਕਾਰਣਇਕ 48 ਸਾਲਾ ਵਿਅਕਤੀ ਸ਼ਾਮ ਨਗਰ ਨਿਵਾਸੀ ਰੂਪਨਗਰ ਦੀ ਮੌਤ ਹੋ ਗਈ ਜੋ ਕਿ ਕੋਰੋਨਾ ਤੋ ਇਲਾਵਾ ਹੋਰ ਬੀਮਾਰੀਆਂ ਤੋ ਵੀ ਪੀੜਤ ਸੀ ਅਤੇ ਰਜਿੰਦਰਾ ਹਸਪਤਾਲ ਪਟਿਆਲਾ 'ਚ ਇਲਾਜ ਅਧੀਨ ਸੀ। ਇਸ ਮੌਤ ਹੋਣ ਦੇ ਨਾਲ ਰੂਪਨਗਰ ਜ਼ਿਲੇ 'ਚ ਕੋਰੋਨਾ ਸੰਕਰਮਿਤ ਕਾਰਣ ਹੁਣ ਤੱਕ ਹੋਈਆਂ ਮੌਤਾਂ ਦਾ ਅੰਕੜਾ 49 ਹੋ ਗਿਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ 43013 ਸੈਂਪਲ ਲਏ ਗਏ ਹਨ ਜਿਨ੍ਹਾਂ 'ਚ 41170 ਦੀ ਰਿਪੋਰਟ ਨੈਗੇਟਿਵ ਆਈ ਅਤੇ 639 ਦੀ ਰਿਪੋਰਟ ਪੈਡਿੰਗ ਹੈ। ਅੱਜ 54 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲੇ 'ਚ ਐਕਟਿਵ ਕੇਸਾਂ ਦਾ ਅੰਕੜਾ ਵਧ ਕੇ 505 ਹੋ ਗਿਆ। ਹੁਣ ਤੱਕ ਜ਼ਿਲੇ 'ਚ 1595 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਜਦਕਿ 1041 ਠੀਕ ਹੋ ਚੁੱਕੇ ਹਨ। ਰਾਹਤ ਵਾਲੀ ਗੱਲ ਹੈ ਕਿ ਅੱਜ ਕੋਰੋਨਾ ਤੋ 19 ਠੀਕ ਹੋਣ ਵਾਲੇ ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਸਿਹਤ ਵਿਭਾਗ ਦੁਆਰਾ ਅੱਜ 464 ਸੈਂਪਲ ਵੀ ਲਏ ਗਏ ਹਨ।
ਡਿਪਟੀ ਕਮਿਸ਼ਨਰ ਰੂਪਨਗਰ ਤੋ ਮਿਲੀ ਜਾਣਕਾਰੀ ਅਨੁਸਾਰ ਅੱਜ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ 'ਚ ਰੂਪਨਗਰ ਤੋਂ 19, ਸ੍ਰੀ ਅਨੰਦਪੁਰ ਸਾਹਿਬ ਤੋਂ 15, ਨੰਗਲ ਤੋਂ 8, ਨੂਰਪੁਰਬੇਦੀ ਤੋਂ 1, ਮੋਰਿੰਡਾ ਤੋਂ 6, ਸ੍ਰੀ ਚਮਕੌਰ ਸਾਹਿਬ ਤੋਂ 4, ਭਰਤਗੜ੍ਹ ਤੋਂ 1 ਵਿਅਕਤੀ ਸ਼ਾਮਲ ਦੱਸਿਆ ਗਿਆ ਹੈ।

Deepak Kumar

This news is Content Editor Deepak Kumar