ਰੂਪਨਗਰ ਜ਼ਿਲ੍ਹੇ ''ਚ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, 13 ਸਿਹਤਯਾਬ

10/24/2020 12:51:59 AM

ਰੂਪਨਗਰ,(ਵਿਜੇ ਸ਼ਰਮਾ)-ਜ਼ਿਲ੍ਹਾ ਰੂਪਨਗਰ 'ਚ ਅੱਜ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਸ ਨਾਲ ਜ਼ਿਲ੍ਹੇ 'ਚ ਐਕਟਿਵ ਕੇਸਾਂ ਦਾ ਅੰਕੜਾ 192 ਹੋ ਗਿਆ। ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ 'ਚ 60043 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 57112 ਦੀ ਰਿਪੋਰਟ ਨੈਗੇਟਿਵ ਆਈ ਅਤੇ 1074 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲ੍ਹੇ 'ਚ 2404 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਅਤੇ 2103 ਰਿਕਵਰ ਹੋਏ ਹਨ। ਅੱਜ ਵੀ 13 ਲੋਕ ਜੋ ਕੋਰੋਨਾ ਤੋਂ ਠੀਕ ਹੋਏ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਹੁਣ ਤੱਕ ਜ਼ਿਲ੍ਹੇ 'ਚ 109 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੁਆਰਾ ਅੱਜ 493 ਸੈਂਪਲ ਲਏ ਗਏ ਹਨ। ਅੱਜ ਜਿਹੜੇ ਲੋਕਾਂ ਦੀ ਜ਼ਿਲ੍ਹੇ 'ਚ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ 'ਚ ਨੰਗਲ ਤੋਂ 2, ਸ੍ਰੀ ਚਮਕੌਰ ਸਾਹਿਬ ਤੋਂ 1, ਰੂਪਨਗਰ ਤੋਂ 1, ਸ੍ਰੀ ਅਨੰਦਪੁਰ ਸਾਹਿਬ ਤੋਂ 1, ਨੂਰਪੁਰਬੇਦੀ ਤੋਂ 1 ਵਿਅਕਤੀ ਸ਼ਾਮਲ ਹੈ।

Deepak Kumar

This news is Content Editor Deepak Kumar