ਰੂਪਨਗਰ ''ਚ ਕੋਰੋਨਾ ਕਾਰਣ 3 ਵਿਅਕਤੀਆਂ ਦੀ ਮੌਤ

08/29/2020 1:39:20 AM

ਰੂਪਨਗਰ,(ਵਿਜੇ ਸ਼ਰਮਾ)- ਰੂਪਨਗਰ 'ਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ 31 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ, ਜਦਕਿ ਜ਼ਿਲ੍ਹੇ 'ਚ 3 ਵਿਅਕਤੀਆਂ ਦੀ ਕੋਰੋਨਾ ਕਾਰਣ ਮੌਤ ਹੋ ਗਈ ਜੋ ਕਿ ਇਕ ਦਿਨ 'ਚ ਸਭ ਤੋ ਵੱਧ ਹੈ। ਡਿਪਟੀ ਕਮਿਸ਼ਨਰ ਵਲੋਂ ਜਾਰੀ ਕੋਰੋਨਾ ਰਿਪੋਰਟ ਅਨੁਸਾਰ ਜ਼ਿਲ੍ਹੇ 'ਚ 31 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ।ਜਿਨ੍ਹਾਂ 'ਚੋਂ ਰੂਪਨਗਰ ਤੋਂ 7, ਸ੍ਰੀ ਚਮਕੌਰ ਸਾਹਿਬ ਤੋਂ 7, ਸ੍ਰੀ ਕੀਰਤਪੁਰ ਸਾਹਿਬ ਤੋਂ 7, ਮੋਰਿੰਡਾ ਤੋਂ 4, ਭਰਤਗੜ੍ਹ ਤੋਂ 4 ਅਤੇ ਨੰਗਲ 2 ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ।

ਜ਼ਿਲੇ 'ਚ 3 ਵਿਅਕਤੀਆਂ ਦੀ ਕੋਰੋਨਾ ਕਾਰਣ ਮੌਤ ਹੋ ਗਈ ਜਿਨ੍ਹਾਂ 'ਚ ਘਨੌਲੀ ਦੀ 70 ਸਾਲਾ ਮਹਿਲਾ ਜੋ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ 'ਚ ਦਾਖਲ ਸੀ ਉਹ ਸ਼ੂਗਰ ਦੀ ਵੀ ਮਰੀਜ਼ ਸੀ। ਜਦਕਿ ਸ੍ਰੀ ਕੀਰਤਪੁਰ ਸਾਹਿਬ ਤੋਂ 65 ਸਾਲਾ ਪੁਰਸ਼ ਦੀ ਪੀ.ਜੀ.ਆਈ. ਚੰਡੀਗੜ੍ਹ 'ਚ ਮੌਤ ਹੋ ਗਈ ਜੋ ਸ਼ੂਗਰ ਦਾ ਮਰੀਜ਼ ਸੀ। ਇਸੇ ਤਰ੍ਹਾਂ ਸ੍ਰੀ ਚਮਕੌਰ ਸਾਹਿਬ ਤੋਂ 69 ਸਾਲਾ ਮਹਿਲਾ ਦੀ ਮੌਤ ਹੋ ਗਈ ਜੋ ਕਿ ਦਿਲ ਦੀ ਮਰੀਜ਼ ਸੀ। ਜ਼ਿਲੇ 'ਚ ਇੱਕੋ ਦਿਨ 31 ਕੋਰੋਨਾ ਦੇ ਨਵੇਂ ਮਰੀਜ ਆਉਣ ਨਾਲ ਜ਼ਿਲੇ 'ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦਾ ਅੰਕੜਾ ਵਧ ਕੇ 254 ਪਹੁੰਚ ਚੁੱਕਾ ਹੈ।

ਡੀ.ਸੀ. ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ 'ਚ ਹੁਣ ਤੱਕ 33931 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ 'ਚੋਂ 32451 ਦੀ ਰਿਪੋਰਟ ਨੈਗੇਟਿਵ ਆਈ ਅਤੇ 833 ਦੀ ਰਿਪੋਰਟ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ 807 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਅੱਜ 9 ਵਿਅਕਤੀਆਂ ਕੋਰੋਨਾ ਤੋ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਅੱਜ ਜ਼ਿਲੇ 'ਚੋਂ 630 ਸੈਂਪਲ ਵੀ ਲਏ ਗਏ।

Deepak Kumar

This news is Content Editor Deepak Kumar