ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ’ਤੇ ਮਾਮਲਾ ਦਰਜ

12/18/2020 4:55:22 PM

ਜਲੰਧਰ (ਜ. ਬ.)— ਥਾਣਾ ਬਾਰਾਦਰੀ ਦੀ ਪੁਲਸ ਨੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨਿਵਾਸੀ ਆਦਰਸ਼ ਨਗਰ ’ਤੇ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਕਾਂਗਰਸੀ ਆਗੂ ਮੇਜਰ ਸਿੰਘ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਸ ਦਾ ਰੈਸਟੋਰੈਂਟ ਅਤੇ ਪ੍ਰਾਪਰਟੀ ਦਾ ਕੰਮ ਹੈ। ਉਨ੍ਹਾਂ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਤੋਂ ਹੀ ਮੁਲਜ਼ਮ ਸਿਮਰਨਜੀਤ ਉਨ੍ਹਾਂ ਦੇ ਕਾਰੋਬਾਰ ਸਬੰਧੀ ਵੱਖ-ਵੱਖ ਵਿਭਾਗਾਂ ਵਿਚ ਸ਼ਿਕਾਇਤਾਂ ਦੇ ਰਿਹਾ ਸੀ ਅਤੇ ਉਸ ਦੇ ਜਾਣਕਾਰਾਂ ਜ਼ਰੀਏ ਉਨ੍ਹਾਂ ਨੂੰ ਸੰਦੇਸ਼ ਭੇਜ ਰਿਹਾ ਸੀ ਕਿ ਜੇਕਰ ਕੰਮ ਕਰਨਾ ਹੈ ਤਾਂ ਉਸ ਨੂੰ ਪੈਸੇ ਦੇਣੇ ਪੈਣਗੇ।
ਮੇਜਰ ਸਿੰਘ ਨੇ ਬਿਆਨਾਂ ਵਿਚ ਦੱਸਿਆ ਕਿ ਮੁਲਜ਼ਮ ਨੇ ਬੁੱਧਵਾਰ ਸ਼ਾਮੀਂ ਉਸ ਨੂੰ ਪੁੱਡਾ ਦਫਤਰ ਨੇੜੇ ਮਿਲਣ ਲਈ ਬੁਲਾਇਆ। ਉਹ ਆਪਣੇ ਡਰਾਈਵਰ ਜਗਮੀਤ ਸਿੰਘ ਨਾਲ ਉਥੇ ਪਹੁੰਚਿਆ। ਉਪਰੋਕਤ ਆਦਮੀ ਉਥੇ ਪਹਿਲਾਂ ਤੋਂ ਹੀ ਮੌਜੂਦ ਸੀ। ਉਸ ਨਾਲ ਉਸ ਦਾ ਇਕ ਸਾਥੀ ਵੀ ਸੀ। 

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਪੀੜਤ ਨੇ ਦੱਸਿਆ ਕਿ ਆਪਣੀ ਕਾਰ ਵਿਚੋਂ ਉਤਰ ਕੇ ਮੁਲਜ਼ਮ ਕੋਲ ਗਿਆ ਤਾਂ ਉਹ ਕਹਿਣ ਲੱਗਾ ਕਿ ਜੇਕਰ ਕੰਮ ਕਰਨਾ ਹੈ ਤਾਂ ਮੈਨੂੰ 5 ਲੱਖ ਰੁਪਏ ਮਹੀਨਾ ਦੇਣਾ ਪਵੇਗਾ। ਪੀੜਤ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਡੇਢ ਲੱਖ ਰੁਪਏ ਦੇ ਦਿੱਤੇ, ਜਿਹੜੇ ਉਸ ਨੇ ਆਪਣੀ ਕਾਰ ਵਿਚ ਰੱਖ ਲਏ ਅਤੇ ਕਹਿਣ ਲੱਗਾ ਕਿ ਪੂਰੇ 5 ਲੱਖ ਹੀ ਲੈਣੇ ਹਨ।

ਇਹ ਵੀ ਪੜ੍ਹੋ: ਡਿੱਗਦੀ ਸਾਖ਼ ਨੂੰ ਬਚਾਉਣ ਲਈ ਸੁਖਬੀਰ ਘਟੀਆ ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ: ਤਰੁਣ ਚੁੱਘ

ਪੀੜਤ ਨੇ ਦੱਸਿਆ ਕਿ ਇਸ ਗੱਲ ’ਤੇ ਉਨ੍ਹਾਂ ਦੀ ਬਹਿਸ ਹੋ ਗਈ। ਇਸ ਦੌਰਾਨ ਉਸਦਾ ਸਾਥੀ ਜਿਸ ਨੇ ਮਾਸਕ ਪਹਿਨਿਆ ਹੋਇਆ ਸੀ, ਆਇਆ ਤੇ ਉਸ ਦੇ ਹੱਥ ਵਿਚ ਰਿਵਾਲਵਰ ਵਰਗੀ ਕੋਈ ਚੀਜ਼ ਸੀ, ਜਿਸ ਨੇ ਉਸ (ਮੇਜਰ ਸਿੰਘ) ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਝਗੜਾ ਵਧਦਾ ਦੇਖ ਕੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮ ਸਿਮਰਨਜੀਤ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਹ ਵੀ ਭੱਜਣ ਲੱਗਾ ਪਰ ਡਿੱਗ ਗਿਆ।ਥਾਣਾ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਮੇਜਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਸਿਮਰਨਜੀਤ ਿਸੰਘ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ

ਸਮਰਥਕਾਂ ਸਮੇਤ ਧਰਨੇ ’ਤੇ ਬੈਠਾ ਸੀ ਕਾਂਗਰਸੀ ਆਗੂ
ਦੱਸ ਦੇਈਏ ਕਿ ਬੁੱਧਵਾਰ ਸ਼ਾਮ ਦੀ ਘਟਨਾ ਤੋਂ ਬਾਅਦ ਪੁਲਸ ਵੱਲੋਂ ਦੇਰ ਰਾਤ ਤੱਕ ਮਾਮਲਾ ਨਾ ਦਰਜ ਕਰਨ ਕਾਰਣ ਕਾਂਗਰਸ ਆਗੂ ਮੇਜਰ ਸਿੰਘ ਆਪਣੇ ਸਮਰਥਕਾਂ ਸਮੇਤ ਥਾਣਾ ਬਾਰਾਦਰੀ ਵਿਚ ਧਰਨੇ ’ਤੇ ਬੈਠਾ ਸਨ, ਜਿਸ ਤੋਂ ਬਾਅਦ ਰਾਤ 2 ਵਜੇ ਦੇ ਕਰੀਬ ਏ. ਸੀ. ਪੀ. ਹਰਸਿਮਰਤ ਸਿੰਘ ਖੁਦ ਥਾਣੇ ਪਹੁੰਚੇ ਅਤੇ ਉਨ੍ਹਾਂ ਦੇ ਭਰੋਸੇ ਉਪਰੰਤ ਕਾਂਗਰਸ ਆਗੂ ਅਤੇ ਸਮਰਥਕ ਧਰਨੇ ਤੋਂ ਉੱਠਣ ਨੂੰ ਤਿਆਰ ਹੋਏ। ਇਸ ਤੋਂ ਬਾਅਦ ਸਵੇਰੇ 3.54 ਵਜੇ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ।

ਇਹ ਵੀ ਪੜ੍ਹੋ: ਦੁੱਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਦਿੱਲੀ ਜਾ ਰਹੇ ਬਲਾਚੌਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

shivani attri

This news is Content Editor shivani attri