ਮਕਾਨ ਦੀ ਛੱਤ ਡਿੱਗੀ, ਵਾਲ-ਵਾਲ ਬਚਿਆ ਪਰਿਵਾਰ

08/24/2019 11:57:16 AM

ਹੁਸ਼ਿਆਰਪੁਰ (ਅਮਰਿੰਦਰ)— ਘੰਟਾ ਘਰ ਚੌਕ ਦੇ ਨਾਲ ਲੱਗਦੇ ਵਾਲਮੀਕਿ ਮੁਹੱਲੇ 'ਚ ਅਚਾਨਕ ਇਕ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਸਾਰੇ ਲੋਕ ਵਾਲ-ਵਾਲ ਬਚ ਗਏ ਪਰ ਹਾਦਸੇ 'ਚ ਪਰਿਵਾਰ ਦਾ ਭਾਰੀ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸੋਮਨਾਥ ਪੁੱਤਰ ਮਦਨ ਲਾਲ ਨਿਵਾਸੀ ਮੁਹੱਲਾ ਵਾਲਮੀਕਿ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਘਰ 'ਚ ਹੀ ਮੌਜੂਦ ਸੀ ਕਿ ਬੀਤੇ ਦਿਨ ਦੁਪਹਿਰ ਕਰੀਬ 1 ਵਜੇ ਅਚਾਨਕ ਉਨ੍ਹਾਂ ਦੀ ਛੱਤ ਤੋਂ ਮਿੱਟੀ ਡਿੱਗਣ ਲੱਗੀ। ਮਿੱਟੀ ਡਿੱਗਣ ਦੀ ਆਵਾਜ਼ ਸੁਣ ਅਸੀਂ ਪਰਿਵਾਰ ਦੇ ਸਾਰੇ ਲੋਕਾਂ ਨਾਲ ਜਲਦੀ ਨਾਲ ਬਾਹਰ ਨੂੰ ਭੱਜੇ। ਇਸ ਦੌਰਾਨ ਵੇਖਦੇ ਹੀ ਵੇਖਦੇ ਪੂਰੀ ਛੱਤ ਹੇਠਾਂ ਆ ਡਿੱਗੀ। ਭਗਵਾਨ ਦਾ ਸ਼ੁਕਰ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।

ਪ੍ਰਧਾਨ ਮੰਤਰੀ ਘਰ ਯੋਜਨਾ ਦਾ ਨਹੀਂ ਮਿਲਿਆ ਮੁਨਾਫਾ  
ਵਾਲਮੀਕਿ ਮੁਹੱਲੇ 'ਚ ਡਿੱਗੇ ਹੋਏ ਮਕਾਨ ਦੇ ਮਾਲਕ ਸੋਮਨਾਥ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਘਰ ਯੋਜਨਾ ਤਹਿਤ ਫਾਰਮ ਭਰੇ ਸਨ। ਕੁਝ ਮਹੀਨੇ ਪਹਿਲਾਂ ਹੀ ਪ੍ਰਬੰਧਕੀ ਅਧਿਕਾਰੀਆਂ ਦੁਆਰਾ ਉਨ੍ਹਾਂ ਦੇ ਘਰ ਦਾ ਜਾਇਜ਼ਾ ਵੀ ਲਿਆ ਜਾ ਚੁੱਕਿਆ ਹੈ ਪਰ ਅਜੇ ਤੱਕ ਉਸ ਨੂੰ ਇਸ ਦਾ ਮੁਨਾਫਾ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਘਰ ਦੀ ਛੱਤ ਡਿੱਗਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ।

ਜਦ ਇਸ ਸਬੰਧ 'ਚ ਨਗਰ ਨਿਗਮ ਦੇ ਮੇਅਰ ਸ਼ਿਵ ਕੁਮਾਰ ਸੂਦ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਦੀ ਵਜ੍ਹਾ ਨਾਲ ਹੋਏ ਨੁਕਸਾਨ ਲਈ ਪੀੜ੍ਹਤ ਪਰਿਵਾਰ ਜ਼ਿਲਾ ਪ੍ਰਸ਼ਾਸਨ ਦੇ ਕੋਲ ਬੇਨਤੀ ਕਰੇ। ਪਟਵਾਰੀ ਦੀ ਰਿਪੋਰਟ 'ਤੇ ਜ਼ਿਲਾ ਪ੍ਰਸ਼ਾਸਨ ਮਦਦ ਕਰਦਾ ਹੈ। ਕੇਂਦਰ ਸਰਕਾਰ ਦੀ ਘਰ ਯੋਜਨਾ ਸਬੰਧੀ ਜੇਕਰ ਪੀੜ੍ਹਤ ਪਰਿਵਾਰ ਨੂੰ ਕੋਈ ਚਿੱਠੀ ਆਈ ਹੈ ਤਾਂ ਉਹ ਸੋਮਵਾਰ ਨੂੰ ਦਫਤਰ ਖੁੱਲ੍ਹਣ 'ਤੇ ਉਨ੍ਹਾਂ ਨੂੰ ਆ ਕੇ ਮਿਲੇ ਅਤੇ ਜੇਕਰ ਇਸ ਸਬੰਧੀ ਚਿੱਠੀ ਨਹੀਂ ਵੀ ਆਈ ਹੈ ਤਾਂ ਵੀ ਉਹ ਪੂਰੇ ਕਾਗਜ਼ਾਤ ਲੈ ਕੇ ਨਗਰ ਨਿਗਮ ਦਫਤਰ ਆਏ ਅਤੇ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ ।

shivani attri

This news is Content Editor shivani attri