ਦਾਤ ਦਿਖਾ ਕੇ 60 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਖੋਹਿਆ

12/03/2019 5:49:06 PM

ਜਲੰਧਰ (ਮਹੇਸ਼)— ਪੂਰਨਪੁਰ ਤੋਂ ਭੋਜੋਵਾਲ ਜਾਂਦੇ ਸਮੇਂ ਖੇਤ ਮਜ਼ਦੂਰਾਂ ਦਾ ਠੇਕੇਦਾਰ ਸਦਾ ਨੰਦ ਪੁੱਤਰ ਓਮੇਸ਼ ਮੰਡਲ ਵਾਸੀ ਪਿੰਡ ਕੋਟਲੀ ਥਾਨ ਸਿੰਘ ਲੁਟੇਰੇ ਦਾ ਸ਼ਿਕਾਰ ਹੋ ਗਿਆ। ਬਾਈਕ ਸਵਾਰ ਲੁਟੇਰੇ ਨੇ ਸਦਾ ਨੰਦ ਨੂੰ ਪਹਿਲਾਂ ਪਿੰਡ ਤੱਲ੍ਹਣ ਤੋਂ ਲਿਫਟ ਦੇ ਕੇ ਆਪਣੇ ਮੋਟਰਸਾਈਕਲ 'ਤੇ ਬਿਠਾ ਲਿਆ ਉਸ ਨੂੰ ਰਸਤੇ 'ਚ ਪਤਾ ਲੱਗਾ ਕਿ ਸਦਾ ਨੰਦ ਕੋਲ ਬਹੁਤ ਸਾਰੇ ਰੁਪਏ ਹਨ ਤਾਂ ਉਸ ਨੇ ਬਾਈਕ ਰਸਤੇ 'ਚ ਰੋਕ ਕੇ ਦਾਤ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 60 ਹਜ਼ਾਰ 700 ਰੁਪਏ ਦੀ ਨਕਦੀ ਅਤੇ 1 ਸੈਮਸੰਗ ਕੰਪਨੀ ਦਾ ਮੋਬਾਇਲ ਖੋਹ ਲਿਆ ਅਤੇ ਬਾਈਕ ਤੇਜ਼ ਰਫਤਾਰ ਨਾਲ ਭਜਾ ਕੇ ਲੈ ਗਿਆ। 
ਥਾਣਾ ਪਤਾਰਾ ਦੇ ਏ. ਐੱਸ. ਆਈ. ਸੁਖਦੇਵ ਰਾਜ ਨੇ ਇਸ ਸਬੰਧੀ ਸਦਾ ਨੰਦ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਰਿਆਜ਼ ਅਲੀ ਵਾਸੀ ਕੋਟਲੀ ਥਾਨ ਸਿੰਘ ਨੇ ਦਿੱਤਾ ਹੈ, ਜਿਸ 'ਤੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਪੂਰਨਪੁਰ ਅੱਡੇ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਨੇ ਉਸ ਕੋਲੋਂ 12 ਹਜ਼ਾਰ ਰੁਪਏ ਦੀ ਨਕਦੀ, ਖੋਹਿਆ ਹੋਇਆ ਮੋਬਾਇਲ ਅਤੇ ਖੋਹੀ ਨਕਦੀ 'ਚੋਂ ਖਰੀਦਿਆ ਹੋਇਆ ਇਕ 14 ਹਜ਼ਾਰ ਰੁਪਏ ਦਾ ਓਪੋ ਦਾ ਮੋਬਾਇਲ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਮੁਲਜ਼ਮ ਨੇ ਪੁੱਛਗਿਛ 'ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਸਦਾ ਨੰਦ ਕੋਲ ਲੇਬਰ ਦੇ ਬਹੁਤ ਸਾਰੇ ਪੈਸੇ ਹਨ, ਜਿਸ ਕਾਰਨ ਉਸ ਨੂੰ ਲੁੱਟਣ ਦੀ ਯੋਜਨਾ ਬਣਾਈ ਸੀ। ਉਸ ਨੇ ਕਿਹਾ ਕਿ ਉਸ ਨੇ ਸਦਾ ਨੰਦ ਕੋਲੋਂ ਜੋ ਨਕਦੀ ਖੋਹੀ ਸੀ, ਉਸ 'ਚੋਂ ਉਸ ਨੇ ਕੁਝ ਪੈਸੇ ਨਸ਼ੇ 'ਚ ਉਡਾ ਦਿੱਤੇ ਅਤੇ ਇਕ ਨਵਾਂ ਮੋਬਾਇਲ ਖਰੀਦ ਲਿਆ, ਇਸ ਤੋਂ ਬਾਅਦ ਉਸ ਕੋਲ 12 ਹਜ਼ਾਰ ਰੁਪਏ ਬਚੇ ਹਨ। ਮੁਲਜ਼ਮ ਰਿਆਜ਼ ਅਲੀ ਨੂੰ ਪੁਲਸ ਨੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜੱਜ ਸਾਹਿਬ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

shivani attri

This news is Content Editor shivani attri