ਕਬੀਰ ਨਗਰ ''ਚ ਵਾਪਰੀ ਚੋਰੀ ਦੀ ਵਾਰਦਾਤ ''ਚ ਆਇਆ ਨਵਾਂ ਮੋੜ

06/01/2019 10:22:25 AM

ਜਲੰਧਰ (ਵਰੁਣ)— ਕਬੀਰ ਨਗਰ ਦੀ ਗਲੀ ਨੰ. 8 'ਚ ਕੁਝ ਦਿਨ ਪਹਿਲਾ ਹੋਈ ਚੋਰੀ 'ਚ ਨਵਾਂ ਮੋੜ ਆ ਗਿਆ ਹੈ। ਘਰ ਦੀ ਮਾਲਕਨ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੁਆਂਡ 'ਚ ਰਹਿੰਦੇ ਭਾਜਪਾ ਦੇ ਕਰੀਬੀ ਹਨ। ਔਰਤ ਨੇ ਦਾਅਵਾ ਕੀਤਾ ਕਿ ਸਾਰਾ ਚੋਰੀ ਦਾ ਸਾਮਾਨ ਉਨ੍ਹਾਂ ਨੇ ਆਪਣੇ ਘਰ 'ਚ ਹੀ ਲੁਕਾ ਕੇ ਰੱਖਿਆ ਹੈ।
ਔਰਤ ਸ਼ੋਭਾ ਭਗਤ ਦੇ ਬਿਆਨ ਤੋਂ ਬਾਅਦ ਏ. ਸੀ. ਪੀ. ਨਾਰਥ ਜਸਬਿੰਦਰ ਸਿੰਘ ਸਣੇ ਥਾਣਾ 1 ਦੀ ਪੁਲਸ ਨੇ ਉਕਤ ਘਰ 'ਚ ਰੇਡ ਕੀਤੀ। ਰੇਡ ਦੌਰਾਨ ਭਾਜਪਾਈਆਂ ਦਾ ਸਮੂਹ ਇਕੱਛਾ ਹੋ ਗਿਆ, ਚਰਚਾ ਸੀ ਕਿ ਦੋਸ਼ੀਆਂ ਨੂੰ ਬਚਾਉਣ ਲਈ ਉਨ੍ਹਾਂ ਨੇ ਪੁਲਸ 'ਤੇ ਕਾਫੀ ਦਬਾਅ ਬਣਾਇਆ। ਹਾਂਲਾਕਿ ਪੁਲਸ ਨੇ ਇਸ ਗੱਲ ਨੂੰ ਸਿਰੇ ਕੱਢ ਰਹੀ ਹੈ।
ਪੁਲਸ ਨੇ ਦੱਸਿਆ ਕਿ ਸ਼ੋਭਾ ਦੇ ਘਰ 29 ਮਈ ਨੂੰ ਦਿਨ ਦਿਹਾੜੇ ਕੁਝ ਲੋਕਾਂ ਨੇ ਦਾਖਲ ਹੋ ਕੇ ਸੋਨੇ ਦੀ ਚੈਨ, 4 ਅੰਗੂਠੀਆਂ ਅਤੇ 25 ਹਜ਼ਾਰ ਰੁਪਏ ਚੋਰੀ ਕਰ ਲਏ ਸਨ। ਏ. ਸੀ. ਪੀ. ਖਹਿਰਾ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

shivani attri

This news is Content Editor shivani attri