ਜਲੰਧਰ ''ਚ ਬੇਖੌਫ਼ ਲੁਟੇਰੇ, ਗੰਨ ਪੁਆਇੰਟ ’ਤੇ ਵੱਖ-ਵੱਖ ਇਲਾਕਿਆਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ

11/22/2023 2:44:30 AM

ਜਲੰਧਰ (ਵਰੁਣ) : ਪਾਹਵਾ ਰਿਫਰੈੱਸ਼ਮੈਂਟ ਦੇ ਬ੍ਰਾਂਚ ਸਟਾਫ ਮੈਂਬਰਾਂ ਨਾਲ ਸ਼ਹਿਰ ਦੇ 2 ਵੱਖ-ਵੱਖ ਪੁਆਇੰਟਾਂ ’ਤੇ ਲੁੱਟ ਹੋ ਗਈ। ਪਹਿਲੀ ਲੁੱਟ ਗੰਨ ਪੁਆਇੰਟ ’ਤੇ ਧੋਬੀ ਘਾਟ ਨੇੜੇ ਹੋਈ, ਜਦੋਂ ਕਿ ਦੂਜੀ ਵਾਰਦਾਤ ਗੁਲਾਬ ਦੇਵੀ ਰੋਡ ’ਤੇ ਹੋਈ। ਲੁੱਟੀ ਗਈ ਰਕਮ 'ਚ ਜ਼ਿਆਦਾਤਰ ਸੇਲ ਦੇ ਪੈਸੇ ਸਨ, ਜਦੋਂ ਕਿ ਕੁਝ ਪੈਸੇ ਸਟਾਫ ਦੇ ਮੈਂਬਰਾਂ ਦੇ ਸਨ। ਮੁਲਜ਼ਮ ਸਟਾਫ ਦੇ ਲਗਭਗ 3 ਮੋਬਾਇਲ ਵੀ ਲੁੱਟ ਕੇ ਲੈ ਗਏ।

ਜਾਣਕਾਰੀ ਦਿੰਦਿਆਂ ਪਾਹਵਾ ਰਿਫਰੈੱਸ਼ਮੈਂਟ ਦੇ ਮਾਲਕ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਹੀਦ ਊਧਮ ਸਿੰਘ ਨਗਰ 'ਚ ਇਕ ਬ੍ਰਾਂਚ ਹੈ। ਉਥੋਂ ਦੁਰਗੇਸ਼ ਆਪਣੇ ਹੋਰਨਾਂ ਸਾਥੀਆਂ ਨਾਲ ਸੇਲ ਲੈ ਕੇ ਸ਼੍ਰੀ ਰਾਮ ਚੌਕ ਸਥਿਤ ਮੇਨ ਰੈਸਟੋਰੈਂਟ ਵਿੱਚ ਜਮ੍ਹਾ ਕਰਵਾਉਣ ਆ ਰਿਹਾ ਸੀ। ਉਸ ਕੋਲ ਸੇਲ ਦੇ ਲਗਭਗ 6 ਹਜ਼ਾਰ ਰੁਪਏ ਸਨ। ਦੁਰਗੇਸ਼ ਨੇ ਕਿਹਾ ਕਿ ਧੋਬੀ ਘਾਟ ਨੇੜੇ ਪਹੁੰਚਦੇ ਹੀ 3 ਨੌਜਵਾਨ ਉਨ੍ਹਾਂ ਦੇ ਨੇੜੇ ਮੋਟਰਸਾਈਕਲ ’ਤੇ ਆਏ ਤੇ ਆਉਂਦੇ ਹੀ ਉਨ੍ਹਾਂ ਨਾਲ ਕੰਮ ਕਰਨ ਵਾਲੇ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ 'ਚ ਗੰਨ ਕੱਢ ਲਈ।

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਨੇ ਗੁ. ਅਕਾਲ ਬੁੰਗਾ ਸਾਹਿਬ ਸੁਲਤਾਨਪੁਰ ਲੋਧੀ ’ਤੇ ਕੀਤਾ ਕਬਜ਼ਾ, ਮਹੰਤ ਸਣੇ 2 ਨੂੰ ਬੰਨ੍ਹ ਕੇ ਕੁੱਟਿਆ

ਦੋਸ਼ ਹੈ ਕਿ ਇਕ ਲੁਟੇਰੇ ਕੋਲ ਤੇਜ਼ਧਾਰ ਹਥਿਆਰ ਵੀ ਸੀ। ਮੁਲਜ਼ਮ ਉਨ੍ਹਾਂ ਦੀ ਜੇਬ 'ਚੋਂ ਸੇਲ ਦੇ ਲਗਭਗ 6 ਹਜ਼ਾਰ ਰੁਪਏ ਅਤੇ ਮੋਬਾਇਲ ਲੁੱਟ ਕੇ ਲੈ ਗਏ। ਇਸ ਤੋਂ ਇਲਾਵਾ ਕਰੀਬ 600 ਰੁਪਏ ਉਨ੍ਹਾਂ ਦੇ ਨਿੱਜੀ ਸਨ, ਉਹ ਵੀ ਲੁੱਟ ਕੇ ਲੈ ਗਏ। ਦੁਰਗੇਸ਼ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਸ਼ਹੀਦ ਊਧਮ ਸਿੰਘ ਨਗਰ ਦੀ ਬ੍ਰਾਂਚ ਦੀ ਸੇਲ ਦੀ ਰਕਮ ਵੀ ਸ਼੍ਰੀ ਰਾਮ ਚੌਕ ਸਥਿਤ ਮੇਨ ਰੈਸਟੋਰੈਂਟ ਵਿੱਚ ਜਮ੍ਹਾ ਕਰਵਾਉਣ ਆ ਰਿਹਾ ਸੀ।

ਪਾਹਵਾ ਰਿਫਰੈੱਸ਼ਮੈਂਟ ਦੇ ਸੁਖਦੀਪ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦੇ ਪਿਤਾ ਰੈਸਟੋਰੈਂਟ ਚਲਾਉਂਦੇ ਹਨ। ਇਸ ਲੁੱਟ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਇਕ ਹੋਰ ਸਟਾਫ ਮੈਂਬਰ ਨਾਲ ਗੁਲਾਬ ਦੇਵੀ ਰੋਡ ’ਤੇ ਵੀ ਲੁੱਟ ਹੋਈ ਹੈ। ਉਸ ਕੋਲੋਂ ਵੀ 3-4 ਲੁਟੇਰੇ ਕੁੱਟਮਾਰ ਕਰਕੇ ਸੇਲ ਦੇ ਪੈਸੇ ਲੁੱਟ ਕੇ ਲੈ ਗਏ। ਲੁਟੇਰੇ ਉਸ ਦਾ ਮੋਬਾਇਲ ਵੀ ਖੋਹ ਕੇ ਲੈ ਗਏ।

ਇਹ ਵੀ ਪੜ੍ਹੋ : ਪਲਾਸਟਿਕ ਸਰਜਰੀ 'ਤੇ ਖਰਚੇ ਕਰੋੜਾਂ ਰੁਪਏ, ਇੰਨਾ ਬਦਲ ਗਿਆ ਚਿਹਰਾ ਕਿ ਹੁਣ...

ਇਕ ਹੀ ਰੈਸਟੋਰੈਂਟ ਦੇ ਮੈਂਬਰਾਂ ਨਾਲ ਹੋਈ 2 ਵੱਖ-ਵੱਖ ਥਾਵਾਂ ’ਤੇ ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਅਤੇ ਥਾਣਾ ਰਾਮਾ ਮੰਡੀ ਦੀ ਪੁਲਸ ਸਮੇਤ ਪੀ.ਸੀ.ਆਰ. ਟੀਮਾਂ ਸ਼੍ਰੀ ਰਾਮ ਚੌਕ ਸਥਿਤ ਰੈਸਟੋਰੈਂਟ 'ਚ ਪਹੁੰਚ ਗਈਆਂ। ਉਥੇ ਪੁਲਸ ਨੇ ਮਾਲਕ ਸੁਖਦੀਪ ਸਿੰਘ ਤੋਂ ਜਾਣਕਾਰੀ ਲਈ ਅਤੇ ਜਾਂਚ ਵਿੱਚ ਜੁਟ ਗਈ।

ਥਾਣਾ ਨੰਬਰ 4 ਦੇ ਇੰਚਾਰਜ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਗੰਨ ਪੁਆਇੰਟ ’ਤੇ ਲੁੱਟ ਦਾ ਹੋਣਾ ਅਜੇ ਸਾਫ਼ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿੱਥੇ-ਜਿੱਥੇ ਲੁੱਟ ਦੀਆਂ ਵਾਰਦਾਤਾਂ ਹੋਈਆਂ, ਉਥੋਂ ਦੀ ਸੀ. ਸੀ.ਟੀ.ਵੀ. ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਜਲਦ ਹੀ ਮਾਮਲਾ ਟ੍ਰੇਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Meta ਨੇ ਲਾਂਚ ਕੀਤਾ ਇਕ ਹੋਰ ਮਜ਼ੇਦਾਰ ਫੀਚਰ, Email ਰਾਹੀਂ ਚੱਲੇਗਾ WhatsApp, ਜਾਣੋ ਕਿਵੇਂ ਕਰੀਏ ਲਿੰਕ?

ਭੇਤੀ ਨੇ ਹੀ ਕਰਵਾਈਆਂ ਵਾਰਦਾਤਾਂ!

ਜਿਸ ਢੰਗ ਨਾਲ ਇਹ ਵਾਰਦਾਤਾਂ ਹੋਈਆਂ ਹਨ, ਉਸ ਤੋਂ ਸਾਫ਼ ਹੈ ਕਿ ਇਸ ਵਾਰਦਾਤ ਦੇ ਪਿੱਛੇ ਕਿਸੇ ਅਣਜਾਣ ਨਹੀਂ, ਬਲਕਿ ਭੇਤੀ ਦਾ ਹੀ ਹੱਥ ਹੈ। ਉਸ ਨੂੰ ਪਤਾ ਸੀ ਕਿ ਕਿਸ ਸਮੇਂ ਪੈਸਿਆਂ ਨੂੰ ਮੇਨ ਬ੍ਰਾਂਚ 'ਚ ਪਹੁੰਚਾਇਆ ਜਾਂਦਾ ਹੈ ਅਤੇ ਕੌਣ ਸੇਲ ਦੀ ਰਕਮ ਲੈ ਕੇ ਘਰ ਜਾਂਦਾ ਹੈ। ਅਜਿਹੇ 'ਚ ਪੁਲਸ ਪਾਹਵਾ ਰਿਫਰੈੱਸ਼ਮੈਂਟ ਦੇ ਮੌਜੂਦਾ ਸਟਾਫ ਤੋਂ ਇਲਾਵਾ ਨੌਕਰੀ ਛੱਡ ਚੁੱਕੇ ਸਟਾਫ ਦੇ ਮੈਂਬਰਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕਰ ਸਕਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh