ਮੋਟਰਸਾਈਕਲ ਸਵਾਰਾਂ ਨੇ ਟੈਂਪੂ ਚਾਲਕ ਨੂੰ ਲੁੱਟਿਆ

01/19/2020 12:18:52 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਬੈਂਸ ਅਵਾਣ ਨੇੜੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਆਕਤੀਆਂ ਨੇ ਟੈਂਪੂ ਚਾਲਕ ਕੋਲੋਂ ਬੀਤੇ ਦਿਨ ਨਕਦੀ ਲੁੱਟ ਲਈ। ਜਾਣਕਾਰੀ ਅਨੁਸਾਰ ਹਾਰਡਵੇਅਰ ਦਾ ਸਾਮਾਨ ਲੈ ਕੇ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਜਾ ਰਹੇ ਟੈਂਪੂ ਚਾਲਕ ਰਾਕੇਸ਼ ਕੁਮਾਰ ਪੁੱਤਰ ਸੰਤ ਰਾਮ ਨਿਵਾਸੀ ਹੁਸ਼ਿਆਰਪੁਰ ਨੂੰ ਪਿੰਡ ਬੈਂਸ ਅਵਾਣ ਦੇ ਗੋਲਡਨ ਫੂਡ ਰੈਸਟੋਰੈਂਟ ਨਜ਼ਦੀਕ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਘੇਰ ਲਿਆ ਅਤੇ ਦਾਤਰ ਦੇ ਡਰਾਵੇ ਨਾਲ ਉਸ ਦੀ ਗੱਡੀ 'ਚੋਂ ਲਗਭਗ 10 ਹਜ਼ਾਰ ਰੁਪਏ ਅਤੇ ਹਾਰਡਵੇਅਰ ਦਾ ਸਾਮਾਨ ਕੱਢ ਕੇ ਫਰਾਰ ਹੋ ਗਏ। ਟਾਂਡਾ ਪੁਲਸ ਸੂਚਨਾ ਮਿਲਣ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ 'ਚ ਸੀ. ਸੀ. ਟੀ. ਵੀ. ਫੁਟੇਜ ਦੀ ਵੀ ਮਦਦ ਲਈ ਜਾ ਰਹੀ ਹੈ।

shivani attri

This news is Content Editor shivani attri