ਡਰਾਈਵਰ ਨੂੰ ਨੀਂਦ ਦੀ ਝੱਪਕੀ ਆਉਣ ਕਾਰਨ ਗੰਡਿਆਂ ਦਾ ਟਰੱਕ ਖਤਾਨਾਂ ''ਚ ਪਲਟਿਆ

06/10/2020 4:55:11 PM

ਘਨੌਲੀ (ਸ਼ਰਮਾ)— ਨੈਸ਼ਨਲ ਹਾਈਵੇਅ 21(205) ਘਨੌਲੀ ਭਰਤਗੜ ਸੜਕ 'ਤੇ ਸਥਿਤ ਗੁਰਬਖਸ ਢਾਬੇ ਨੇੜੇ ਗੰਡਿਆਂ ਨਾਲ ਭਰਿਆ ਟਰੱਕ ਪਲਟ ਗਿਆ। ਇਸ ਸਬੰਧੀ ਪੈਟਰੋਲਿੰਗ ਹਾਈਵੇਅ ਦੇ ਪੁਲਸ ਦੇ ਏ. ਐੱਸ. ਆਈ. ਪਰਮਜੀਤ ਸਿੰਘ ਅਤੇ ਏ. ਐੱਸ. ਆਈ. ਜਸਮੇਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟਰੱਕ ਚਾਲਕ ਹੇਮ ਰਾਜ (32) ਪੁੱਤਰ ਗੋਪੀ ਰਾਮ ਸ਼ਰਮਾ ਅਤੇ ਟਰੱਕ ਕੰਡਕਟਰ ਰਾਜ (30) ਪੁੱਤਰ ਚੇਤ ਰਾਮ ਵਾਸੀ ਭੱਥਰ ਜ਼ਿਲ੍ਹਾ ਕੁੱਲੂ (ਹਿਮਾਚਲ ਪ੍ਰਦੇਸ਼) ਦਿੱਲੀ ਤੋ ਆਪਣੇ ਟਾਟਾ 407 ਟਰੱਕ 'ਚ ਗੰਡਿਆਂ ਭਰ ਕੇ ਹਿਮਾਚਲ ਪ੍ਰਦੇਸ਼ ਦੇ ਮੰਡੀ ਅਤੇ ਕੁੱਲੂ ਮਨਾਲੀ ਲਈ ਰਵਾਨਾ ਹੋਏ ਸਨ।

ਜਦੋਂ ਉਨ੍ਹਾਂ ਨੇ ਅੱਜ ਸਵੇਰੇ 6.30 ਦੇ ਕਰੀਬ ਘਨੌਲੀ ਪਾਰ ਕਰਨ ਮਗਰੋਂ ਗੁਰਬਖਸ ਢਾਬੇ ਤੋਂ ਕੁਝ ਦੂਰੀ ਤੈਅ ਕੀਤੀ ਕਿ ਟਰੱਕ ਚਾਲਕ ਹੇਮ ਰਾਜ ਦੀ ਅੱਖ ਲੱਗ ਗਈ ਅਤੇ ਜਿਸ ਕਰਕੇ ਟਰੱਕ ਦਾ ਸੁਤੰਲਨ ਵਿਗੜਨ ਨਾਲ ਟਰੱਕ ਸੜਕ ਦੇ ਨਾਲ ਖਤਾਨਾਂ 'ਚ ਪਲਟ ਗਿਆ।ਇਸ ਦੌਰਾਨ ਟਰੱਕ ਸਵਾਰ ਦੋਵੇਂ ਵਿਅਕਤੀ ਫੱਟੜ ਹੋ ਗਏ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਹਾਈਵੇਅ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਹਗੀਰਾਂ ਦੀ ਮਦਦ ਨਾਲ ਟਰੱਕ ਚਾਲਕ ਦੇ ਨਾਲ-ਨਾਲ ਕੰਡਕਟ ਨੂੰ ਟਰੱਕ 'ਚੋਂ ਬਾਹਰ ਕੱਢਿਆ ਅਤੇ ਹਾਦਸੇ ਦੌਰਾਨ ਫੱਟੜ ਹੋਏ ਟਰੱਕ ਸਵਾਰਾਂ ਨੂੰ ਇਲਾਜ ਲਈ ਘਨੌਲੀ ਦੇ ਨਿੱਜੀ ਸਿਹਤ ਕੇਂਦਰ ਲਈ ਲਿਆਦਾਂ ਗਿਆ।

shivani attri

This news is Content Editor shivani attri