ਸ੍ਰੀ ਕੀਰਤਪੁਰ ਸਾਹਿਬ ਵਿਖੇ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਸੜਕ ਕਿਨਾਰੇ ਪਲਟਿਆ ਟਰੱਕ

05/19/2023 1:06:35 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਬਿਲਾਸਪੁਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ਅਤੇ ਪਿੰਡ ਕਲਿਆਣਪੁਰ ਦੀ ਹੱਦਬਸਤ ’ਚ ਆਉਂਦੀ ਸੜਕ ਦੀ ਉਤਰਾਈ ਵਿਚ ਅਚਾਨਕ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਪਲਟ ਗਿਆ। ਇਸ ਹਾਦਸੇ ਵਿਚ ਜਿੱਥੇ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ, ਉੱਥੇ ਹੀ ਇਕ ਵੱਡਾ ਹਾਦਸਾ ਹੋਣ ਤੋਂ ਵੀ ਟੱਲ ਗਿਆ ਕਿਉਂਕਿ ਉਕਤ ਮਾਰਗ ’ਤੇ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ ।

ਇਹ ਵੀ ਪੜ੍ਹੋ - ਕਰਨਾਟਕ ਪਿੱਛੋਂ ਇਸ ਸਾਲ 5 ਹੋਰ ਸੂਬਿਆਂ ਦੀਆਂ ਚੋਣਾਂ ’ਚ ਹੋਵੇਗੀ ਭਾਜਪਾ ਦੀ ਅਗਨੀ ਪ੍ਰੀਖਿਆ

ਕੁਝ ਹੀ ਦੂਰੀ ’ਤੇ ਪ੍ਰਸਿੱਧ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਨੂੰ ਜੋੜਨ ਵਾਲੇ ਪੁਲ ’ਤੇ ਸ਼ਰਧਾਲੂਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਮੌਕੇ ’ਤੇ ਪੁੱਜੇ ਪੱਤਰਕਾਰਾਂ ਨੂੰ ਟਰੱਕ ਚਾਲਕ ਨੇ ਆਪਣਾ ਨਾਮ ਯਾਦਵਿੰਦਰ ਪੁੱਤਰ ਪ੍ਰੇਮ ਸਿੰਘ ਵਾਸੀ ਮੰਡੀ (ਹਿਮਾਚਲ ਪ੍ਰਦੇਸ਼) ਦੱਸਿਆ। ਉਸ ਨੇ ਦੱਸਿਆ ਕਿ ਉਹ ਮੰਡੀ (ਹਿ.ਪ੍ਰ) ਤੋਂ ਲੁਧਿਆਣੇ ਨੂੰ ਟਰੱਕ ਲੈ ਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਕਲਿਆਣਪੁਰ ’ਚ ਪੈਂਦੀ ਸੜਕ ਦੀ ਉਤਰਾਈ ਉਤਰਨ ਲੱਗਾ ਤਾਂ ਉਸ ਦੇ ਟਰੱਕ ਦਾ ਅਚਾਨਕ ਪ੍ਰੈੱਸ਼ਰ ਪਾਈਪ ਫੱਟ ਗਿਆ ਜਿਸ ਨਾਲ ਉਸ ਦੇ ਟਰੱਕ ਦੀ ਬ੍ਰੇਕ ਫੇਲ੍ਹ ਹੋ ਗਈ ਅਤੇ ਟਰੱਕ ਬੇਕਾਬੂ ਹੋ ਗਿਆ ਉਸ ਨੇ ਨੇ ਆਪਣੇ ਟਰੱਕ ਨੂੰ ਰੋਕਣ ਲਈ ਸੜਕ ਦੀ ਸਾਈਡ ਵੱਲ ਨੂੰ ਮੋੜ ਦਿੱਤਾ, ਜਿਸ ਨਾਲ ਉਸ ਦਾ ਟਰੱਕ ਸੜਕ ਦੇ ਨਾਲ ਬਣੀ ਡਰੇਨ ਵਿਚ ਫਸ ਕੇ ਪਲਟ ਗਿਆ ਉਸ ਨੇ ਦੱਸਿਆ ਕਿ ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ - ਤੇਜ਼ ਹਵਾਵਾਂ ਚੱਲਣ ਮਗਰੋਂ ਪੰਜਾਬ ਦਾ ਮੌਸਮ ਲਵੇਗਾ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri