ਲਿੱਲੀ ਰਿਜ਼ਾਰਟਸ ਦੇ ਸਾਹਮਣੇ ਵੱਡਾ ਹਾਦਸਾ, 5 ਜ਼ਖਮੀ

01/13/2020 10:45:27 AM

ਜਲੰਧਰ (ਮਹੇਸ਼)— ਨੈਸ਼ਨਲ ਹਾਈਵੇਅ 'ਤੇ ਲਿੱਲੀ ਰਿਜ਼ਾਰਟਸ ਪਰਾਗਪੁਰ ਦੇ ਸਾਹਮਣੇ ਚੰਡੀਗੜ੍ਹ ਤੋਂ ਕਟੜਾ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਆਪਣੇ ਅੱਗੇ ਜਾ ਰਹੇ ਕੈਂਟਰ ਨਾਲ ਜਾ ਟਕਰਾਈ। ਐਤਵਾਰ ਰਾਤ ਨੂੰ 10.20 ਵਜੇ ਦੇ ਕਰੀਬ ਹੋਏ ਇਸ ਵੱਡੇ ਹਾਦਸੇ 'ਚ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ 5 ਯਾਤਰੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੁਲਸ ਨੇ ਰਾਮਾ ਮੰਡੀ ਦੇ ਜੌਹਲ ਹਸਪਤਾਲ ਪਹੁੰਚਾਇਆ। ਕੈਂਟਰ ਚਾਲਕ ਕੈਂਟਰ ਸਮੇਤ ਫਰਾਰ ਹੋ ਗਿਆ।
ਮੌਕੇ 'ਤੇ ਮੌਜੂਦ ਪਰਾਗਪੁਰ ਚੌਕੀ ਮੁਲਾਜ਼ਮਾਂ ਸੰਦੀਪ ਕੁਮਾਰ, ਨਰਿੰਦਰਪਾਲ ਸਿੰਘ ਅਤੇ ਦਰਸ਼ਨ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਵਿਚ ਬੱਸ ਡਰਾਈਵਰ ਸੁਰਿੰਦਰ ਕੁਮਾਰ ਪੁੱਤਰ ਵਰਿੰਦਰ ਕੁਮਾਰ ਅਤੇ ਕੰਡਕਟਰ ਨਰੇਸ਼ ਕੁਮਾਰ ਪੁੱਤਰ ਸ਼੍ਰੀ ਰਾਮ ਦੋਵੇਂ ਹਰਿਆਣਾ ਦੇ ਰਹਿਣ ਵਾਲੇ ਹਨ। ਹੋਰ ਜ਼ਖਮੀਆਂ ਦੀ ਪਛਾਣ ਅਸ਼ੋਕ ਕੁਮਾਰ ਟੰਡਨ ਪੁੱਤਰ ਸੋਹਣ ਲਾਲ ਨਿਵਾਸੀ ਮਾਡਲ ਟਾਊਨ ਜਲੰਧਰ, ਰਮਨ ਕੁਮਾਰ ਅਤੇ ਸੁਨੀਲ ਕਮਾਰ ਦੋਵੇਂ ਨਿਵਾਸੀ ਫਗਵਾੜਾ ਦੇ ਰੂਪ 'ਚ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਕੁਲ 30 ਦੇ ਕਰੀਬ ਸਵਾਰੀਆਂ ਸਨ। ਪੁਲਸ ਹਾਦਸੇ ਦੀ ਡੂੰੰਘਾਈ ਨਾਲ ਜਾਂਚ ਕਰ ਰਹੀ ਹੈ। ਨੁਕਸਾਨੀ ਬੱਸ ਦੇਰ ਰਾਤ ਤਕ ਰੋਡ ਵਿਚ ਹੀ ਖੜ੍ਹੀ ਰਹਿਣ ਕਾਰਨ ਕੁਝ ਸਮੇਂ ਲਈ ਟਰੈਫਿਕ ਜਾਮ ਵੀ ਲੱਗ ਗਿਆ। ਪੁਲਸ ਕੈਂਟਰ ਚਾਲਕ ਦੀ ਭਾਲ ਕਰ ਰਹੀ ਹੈ। ਡਾਕਟਰਾਂ ਨੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ।

shivani attri

This news is Content Editor shivani attri