ਗੁਰਾਇਆ : ਮੰਡੀ ਬੋਰਡ ਦੇ ਜ਼ਿਲਾ ਅਧਿਕਾਰੀ ਅਫਸਰ ਨਾਲ ਵਾਪਰਿਆ ਹਾਦਸਾ

01/17/2020 2:58:57 PM

ਗੁਰਾਇਆ (ਮੁਨੀਸ਼ ਬਾਵਾ) - ਗੁਰਾਇਆ 'ਚ ਜਲੰਧਰ ਮੰਡੀ ਬੋਰਡ ਦੇ ਡਿਪਟੀ ਡਿਸਟਿਕ ਅਫ਼ਸਰ ਵਿਰਇੰਦਰ ਸਿੰਘ ਨਾਲ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਹਾਦਸੇ 'ਚ ਉਹ ਬਾਲ-ਬਾਲ ਬੱਚ ਗਏ, ਜਦਕਿ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਾਣਕਾਰੀ ਦਿੰਦੇ ਹੋਏ ਵਿਰਇੰਦਰ ਸਿੰਘ ਦੱਸਿਆ ਕਿ ਉਹ ਆਪਣੀ ਇਨੋਵਾ ਗੱਡੀ 'ਚ ਲੁਧਿਆਣਾ ਤੋਂ ਆਪਣੇ ਦਫ਼ਤਰ ਜਲੰਧਰ ਜਾ ਰਹੇ ਸਨ। ਗੁਰਾਇਆ ਦੇ ਹੋਟਲ ਸਟੈਲਾ ਸਾਹਮਣੇ ਹਾਈਵੇ 'ਤੇ ਸੜਕ ਨਿਰਮਾਨ ਕਰ ਰਹੀ ਕੰਪਨੀ ਵਲੋਂ ਸੜਕਾਂ ਰਿਪੇਅਰ ਕਰਨ ਲਈ ਪਟੀਆਂ ਹੋਈਆਂ ਸਨ ਅਤੇ ਜਿਸਦੀ ਕੰਕਰੀਟ ਰੋਡ 'ਤੇ ਹੀ ਖਿਲਰੀ ਪਈ ਸੀ।

ਉਸ ਥਾਂ ਤੋਂ ਲੰਘਦੇ ਸਮੇਂ ਜਦੋਂ ਉਨ੍ਹਾਂ ਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਲੋਹੇ ਦੀਆਂ ਗਰੀਲਾ ਤੋੜ ਕੇ ਦੂਜੇ ਪਾਸੇ ਸੜਕ 'ਤੇ ਚੱਲੀ ਗਈ। ਉਨ੍ਹਾਂ ਦੀ ਕਿਸਮਤ ਉਸ ਸਮੇਂ ਚੰਗੀ ਸੀ, ਕਿਉਂਕਿ ਉਦੋਂ ਰੋਡ 'ਤੇ ਕੋਈ ਗੱਡੀ, ਬੱਸ ਜਾਂ ਹੋਰ ਵ੍ਹੀਕਲ ਨਹੀਂ ਸੀ ਆ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਗੱਡੀ ਨੂੰ ਦੂਜੇ ਪਾਸੇ ਘੁੰਮਾ ਦਿੱਤਾ, ਜੇਕਰ ਉਹ ਗੱਡੀ ਨਾ ਘੁੰਮਾਦੇ ਤਾਂ ਹਾਦਸਾ ਹੋ ਜਾਣਾ ਸੀ। ਲੋਹੇ ਦੀਆਂ ਗਰੀਲਾ 'ਚ ਵੱਜ ਜਾਣ ਕਾਰਨ ਉਨ੍ਹਾਂ ਦੀ ਗੱਡੀ ਨੁਕਸਾਨੀ।

rajwinder kaur

This news is Content Editor rajwinder kaur