ਸੜਕ ਹਾਦਸੇ ''ਚ 5 ਜ਼ਖਮੀ

Sunday, Jan 05, 2020 - 06:57 PM (IST)

ਟਾਂਡਾ ਉੜਮੁੜ (ਪੰਡਿਤ)— ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਅੱਜ ਸ਼ਾਮ ਵਾਪਰੇ ਸੜਕ ਹਾਦਸੇ 'ਚ 5 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਸ਼ਾਮ 5.30 ਵਜੇ ਉਸ ਸਮੇਂ ਵਾਪਰਿਆ ਜਦੋਂ ਪਿੰਡ ਕੋਟਲੀ ਨਜ਼ਦੀਕ ਦੋ ਸਕੂਟਰਾਂ ਦੀ ਆਪਸੀ ਟੱਕਰ ਹੋ ਗਈ।

ਜਿਸ ਕਾਰਨ ਇਕ ਸਕੂਟਰ 'ਤੇ ਸਵਾਰ ਨਰਿੰਦਰ ਸਿੰਘ ਪੁੱਤਰ ਚਰਨ ਸਿੰਘ ਨਿਵਾਸੀ ਅੰਬਾਲਾ ਜੱਟਾ ਅਤੇ ਉਸ ਦੀ ਪਤਨੀ ਬਿਮਲਾ, ਦੂਜੇ ਸਕੂਟਰ 'ਤੇ ਸਵਾਰ ਸੁਖਚੈਨ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਦਾਤਾ, ਉਸ ਦੇ ਭਾਣਜੇ ਕਰਨ ਤੇ ਸਾਗਰ ਜਖਮੀ ਹੋ ਗਏ। ਜ਼ਖਮੀਆਂ ਨੂੰ ਸਮਾਜ ਸੇਵਕ ਸੁਮਿਤ ਤੁੱਲੀ ਅਤੇ ਹੋਰ ਰਾਹਗੀਰਾਂ ਨੇ ਸਰਕਾਰੀ ਹਸਪਤਾਲ ਟਾਂਡਾ ਭਰਤੀ ਕਰਵਾਇਆ। ਹਾਦਸਾ ਕਿਹੜੇ ਹਾਲਾਤ 'ਚ ਹੋਇਆ ਪਤਾ ਨਹੀਂ ਲੱਗ ਸਕਿਆ ਹੈ।

shivani attri

This news is Content Editor shivani attri