ਆਰਮੀ ਦਾ ਟਰੱਕ ਤੇ PCR ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਇਕ ਜਵਾਨ ਜ਼ਖਮੀ

07/10/2019 12:43:09 PM

ਜਲੰਧਰ (ਵਰੁਣ)—  ਫੋਕਲ ਪੁਆਇੰਟ ਫਲਾਈਓਵਰ 'ਤੇ ਤੇਜ਼ ਰਫਤਾਰ ਕਈ ਵਾਹਨਾਂ ਨੇ ਆਰਮੀ ਦੇ ਨਾਲ-ਨਾਲ ਪੀ. ਸੀ. ਆਰ. ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਆਰਮੀ ਦਾ ਇਕ ਜਵਾਨ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਫਲਾਈਓਵਰ 'ਤੇ ਪੰਕਚਰ ਹੋਣ ਦੇ ਚਲਦਿਆਂ ਆਰਮੀ ਦਾ ਟਰੱਕ ਖੜ੍ਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆਏ ਸਰੀਏ ਨਾਲ ਭਰੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਣ 'ਤੇ ਜਿਵੇਂ ਹੀ ਪੀ. ਸੀ. ਆਰ. ਟੀਮ ਪਹੁੰਚੀ ਤਾਂ ਉਨ੍ਹਾਂ ਦੀ ਕਾਰ ਨੂੰ ਤੇਜ਼ ਰਫਤਾਰ ਨਾਲ ਆ ਰਹੇ ਕੈਂਟਰ ਨੇ ਟੱਕਰ ਮਾਰ ਦਿੱਤੀ।

ਇਸੇ ਹਾਦਸੇ 'ਚ ਪੁਲਸ ਕਰਮਚਾਰੀਆਂ ਦਾ ਬਚਾਅ ਹੋ ਗਿਆ ਜਦਕਿ ਇਕ ਆਰਮੀ ਦਾ ਜਵਾਨ ਜ਼ਖਮੀ ਹੋ ਗਿਆ। ਆਰਮੀ ਦੇ ਟਰੱਕ 'ਚ 4 ਜਵਾਨ ਸਵਾਰ ਸਨ, ਜਦਕਿ ਪੀ. ਸੀ. ਆਰ. ਦੀ ਗੱਡੀ 'ਚ 3 ਪੁਲਸ ਕਰਮਚਾਰੀ ਸਵਾਰ ਸਨ। ਮੌਕੇ 'ਤੇ ਪੁਲਸ ਨੇ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰਮੀ ਦੇ ਟਰੱਕ 'ਚ 4 ਜਵਾਨ ਸਵਾਰ ਸਨ, ਜਦਕਿ ਪੀ. ਸੀ. ਆਰ. ਦੀ ਗੱਡੀ 'ਚ 3 ਪੁਲਸ ਕਰਮਚਾਰੀ ਸਵਾਰ ਸਨ।
ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਇਹ ਹਾਦਸਾ ਹੋਇਆ ਸੀ। ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਆਰਮੀ ਦੇ ਟਰਾਲੇ ਦਾ ਅਚਾਨਕ ਟਾਇਰ ਫਟ ਗਿਆ ਸੀ। ਟਰਾਲੇ 'ਤੇ ਆਰਮੀ ਦਾ ਟੈਂਕ ਰੱਖਿਆ ਹੋਇਆ ਸੀ। ਇਸ ਦੌਰਾਨ ਪਿਛੋਂ ਸਰੀਆ ਲੱਦਿਆ ਟਰੱਕ ਆਇਆ ਤਾਂ ਟਰਾਲੇ ਨਾਲ ਟਕਰਾ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਵੈਨ ਨੰ. 15 ਦੀ ਟੀਮ ਅਜੇ ਆ ਕੇ ਖੜ੍ਹੀ ਹੀ ਹੋਈ ਸੀ ਕਿ ਪਿਛੋਂ ਆ ਰਹੇ ਟੈਂਕਰ ਨੇ ਪੁਲਸ ਵੈਨ ਵਿਚ ਟੱਕਰ ਮਾਰ ਦਿੱਤੀ। ਜ਼ਿਕਰਯੋਗ ਹੈ ਕਿ ਪੁਲਸ ਮੁਲਜ਼ਮਾਂ ਦਾ ਬਚਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਟੈਂਕਰ ਦਾ ਚਾਲਕ ਨੀਂਦ ਵਿਚ ਸੀ। ਹਾਦਸੇ ਵਿਚ ਜ਼ਖਮੀ ਹੋਏ ਫੌਜੀ ਨੂੰ ਆਰਮੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਜਿਸ ਡਰਾਈਵਰ ਦੀ ਲੱਤ ਟੁੱਟੀ ਤਾਂ ਉਸ ਨੂੰ ਨਿੱਜੀ ਹਸਪਤਾਲ ਲੈ ਗਏ। ਚੌਕੀ ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਕਿ ਸਾਰਿਆਂ ਨੇ ਆਪਸ ਵਿਚ ਰਾਜ਼ੀਨਾਮਾ ਕਰ ਲਿਆ ਸੀ, ਜਿਸ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ।

shivani attri

This news is Content Editor shivani attri