120 ਫੁੱਟੀ ਰੋਡ 'ਤੇ ਵਾਪਰਿਆ ਹਾਦਸਾ, 5 ਲੋਕ ਜ਼ਖਮੀ

06/25/2019 12:20:41 PM

ਜਲੰਧਰ (ਕਮਲੇਸ਼)— ਇਥੋਂ ਦੀ 120 ਫੁੱਟੀ ਰੋਡ 'ਤੇ ਆਟੋ ਅਤੇ ਟਰਾਲੀ 'ਚ ਭਿਆਨਕ ਟੱਕਰ ਹੋਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 5 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। 

ਆਟੋ ਚਾਲਕ ਪਰਮਿੰਦਰ ਸਿੰਘ ਉਰਫ ਸੋਨੂੰ ਨੇ ਦੱਸਿਆ ਕਿ ਉਹ ਖੁਰਲਾ ਕਿੰਗਰਾ ਤੋਂ ਸਵਾਰੀਆਂ ਬਿਠਾ ਕੇ ਬਾਬਾ ਸਕਿਨ ਦੀ ਫੈਕਟਰੀ 'ਚ ਛੱਡਣ ਜਾ ਰਿਹਾ ਸੀ। ਜਿਵੇਂ ਹੀ ਉਹ 120 ਫੁੱਟੀ ਰੋਡ ਨੇੜੇ ਬਾਬੂ ਜਗਜੀਵਨ ਰਾਮ ਚੌਕ ਪਾਰ ਕਰਨ ਲੱਗਾ ਤਾਂ ਇਸੇ ਦੌਰਾਨ ਇਕ ਟਰਾਲੀ ਨੇ ਉਸ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਟਰਾਲੀ ਆਟੋ ਨੂੰ ਘੜੀਸਦੇ ਹੋਏ ਕਾਫੀ ਦੂਰ ਤੱਕ ਲੈ ਗਿਆ। ਆਟੋ 'ਚ ਕਰੀਬ 8 ਸਵਾਰੀਆਂ ਮੌਜਦ ਸਨ, ਜਿਨ੍ਹਾਂ 'ਚੋਂ 5 ਸਵਾਰੀਆਂ ਜ਼ਖਮੀ ਹੋ ਗਈਆਂ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ।

shivani attri

This news is Content Editor shivani attri