ਸੜਕ ਹਾਦਸੇ ''ਚ ਇਕ ਦੀ ਮੌਤ, 2 ਜ਼ਖਮੀ

04/25/2019 5:16:32 PM

ਗੜ੍ਹਸ਼ੰਕਰ (ਸ਼ੋਰੀ)— ਹੁਸ਼ਿਆਰਪੁਰ ਰੋਡ 'ਤੇ ਪਿੰਡ ਗੋਲੀਆਂ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਲੜਕੀ ਦੀ ਮੌਤ ਹੋ ਜਾਣ ਅਤੇ ਦੋ ਵਿਅਕਤੀਆਂ ਦੋ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਗੜ੍ਹਸ਼ੰਕਰ ਤੋਂ ਸਕੂਟਰੀ 'ਤੇ ਜਾ ਰਹੀ ਹਰਮਨ (20) ਪੁੱਤਰੀ ਹਰਮੇਸ਼ ਲਾਲ ਪਿੰਡ ਜੀਵਨਪੁਰ ਗੁੱਜਰਾਂ ਨੂੰ ਪਿੱਛੇ ਤੋਂ ਟਾਟਾ ਕਾਰ ਨੰਬਰ-ਪੀ.ਬੀ.16 ਸੀ-5800 ਨੇ ਪਿੱਛੇ ਤੋਂ ਟੱਕਰ ਮਾਰੀ, ਜਿਸ ਨਾਲ ਹਰਮਨ ਦੀ ਮੌਕੇ 'ਤੇ ਮੌਤ ਹੋ ਗਈ। ਇਸੇ ਕਾਰ ਵੱਲੋਂ ਹਾਈਵੇਅ ਤੋਂ ਆ ਰਹੇ ਇਕ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ 'ਤੇ ਸਾਵਰ ਅਮਨਦੀਪ ਪੁੱਤਰ ਹਰਬੰਸ ਲਾਲ ਪਿੰਡ ਗੱਤਾ ਫਿਲੌਰ ਅਤੇ ਉਸ ਦੇ ਸਾਥੀ ਪਰਮਜੀਤ ਪਿੰਡ ਹੇਲਕੇ ਫਿਲੌਰ ਨੂੰ ਗੰਭੀਰ ਸੱਟਾਂ ਲੱਗੀਆਂ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਹਰਮਨ ਨੇ ਅੱਜ ਹੀ ਨਵੀਂ ਸਕੂਟਰੀ ਲਈ ਸੀ।

shivani attri

This news is Content Editor shivani attri