ਮੋਟਰਸਾਈਕਲ ਦੀ ਟੱਕਰ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

11/09/2019 11:55:31 PM

ਜਲੰਧਰ,(ਮਹੇਸ਼)-ਸਰਹਾਲੀ ਦੇ ਨੇੜੇ ਮੋਟਰਸਾਈਕਲ ਦੀ ਟੱਕਰ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜੋ ਕਿਸੇ ਕੰਮ ਆਪਣੇ ਸਾਈਕਲ ’ਤੇ ਜਾ ਰਿਹਾ ਸੀ। ਜੰਡਿਆਲਾ ਪੁਲਸ ਚੌਕੀ ਦੇ ਮੁਖੀ ਜਸਵੀਰ ਚੰਦ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਕਵਿੰਦਰ ਮੁਖੀਆ ਪੁੱਤਰ ਵਿਕਰਮ ਮੁਖੀਆ ਮੂਲ ਵਾਸੀ ਬਿਹਾਰ ਅਤੇ ਹਾਲ ਵਾਸੀ ਪਿੰਡ ਸਰਹਾਲੀ ਵਜੋਂ ਹੋਈ ਹੈ। ਮ੍ਰਿਤਕ ਅਕਵਿੰਦਰ ਸਰਹਾਲੀ ਦਾਣਾ ਮੰਡੀ ’ਚ ਕੰਮ ਕਰਦਾ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਵਲੋਂ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਮਨ੍ਹਾ ਕਰਨ ’ਤੇ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਕਵਿੰਦਰ ਦੀ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ। ਪਤਾ ਲੱਗਾ ਹੈ ਕਿ ਹਾਦਸੇ ਨੂੰ ਲੈ ਕੇ ਮੋਟਰਸਾਈਕਲ ਸਵਾਰ ਦੀ ਗਲਤੀ ਹੋਣ ਕਾਰਨ ਉਸ ’ਤੇ ਕੇਸ ਦਰਜ ਹੋ ਸਕਦਾ ਸੀ ਪਰ ਰਾਜ਼ੀਨਾਮਾ ਹੋਣ ’ਤੇ ਪੁਲਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ।