ਸ਼ਾਰਟ ਸਰਕਟ ਕਾਰਨ ਰੇਂਜ ਰੋਵਰ ਗੱਡੀ ਸੜ ਕੇ ਹੋਈ ਸੁਆਹ

04/02/2022 5:34:22 PM

ਜਲੰਧਰ (ਸੋਨੂੰ)-ਬੀਤੀ ਰਾਤ ਬਿਧੀਪੁਰ ਫਾਟਕ ਨੇੜੇ ਇਕ ਰੇਂਜ ਰੋਵਰ ਕਾਰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਦੋਂ ਫਾਇਰ ਬ੍ਰਿਗੇਡ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਬੀਤੀ ਰਾਤ ਇਸ ਦੀ ਸੂਚਨਾ ਮਿਲੀ ਸੀ ਤੇ ਸਾਡੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ |

ਉਨ੍ਹਾਂ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਕਾਰ ਨੂੰ ਅੱਗ ਲੱਗ ਗਈ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
 

Manoj

This news is Content Editor Manoj