ਭਾਖੜਾ ਡੈਮ ਦੀ ਗੈਲਰੀ ''ਚ ਬਰਸਾਤੀ ਪਾਣੀ ਵੜਨ ਕਾਰਨ ਮਚੀ ਹਫੜਾ-ਦਫੜੀ

08/07/2023 10:13:39 PM

ਨੰਗਲ (ਚੋਵੇਸ਼ ਲਟਾਵਾ) : ਰਾਤ ਸਮੇਂ ਹੋਈ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਦੀ ਲੈਫਟ ਗੈਲਰੀ 'ਚ ਪਾਣੀ ਵੜ ਗਿਆ, ਜਿਸ ਨੂੰ ਪੰਪ ਲਗਾ ਕੇ ਬਾਹਰ ਕੱਢਿਆ ਗਿਆ ਤੇ ਕਿਸੇ ਕਿਸਮ ਦਾ ਨੁਕਸਾਨ ਹੋਣੋਂ ਬਚ ਗਿਆ। ਬੀਬੀਐੱਮਬੀ ਪ੍ਰਸ਼ਾਸਨ ਨੇ ਮੰਨਿਆ ਕਿ ਗੈਲਰੀ ਵਿੱਚ ਮੀਂਹ ਦਾ ਪਾਣੀ ਦਾਖਲ ਹੋ ਗਿਆ ਹੈ ਪਰ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਤੇ ਨਾ ਹੀ ਕੋਈ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਇਸ ਗੈਲਰੀ 'ਚ ਬਿਜਲੀ ਉਤਪਾਦਨ ਹੁੰਦਾ ਹੈ।

ਇਹ ਵੀ ਪੜ੍ਹੋ : ਲਿਫਟ ਦੇਣੀ ਪਈ ਮਹਿੰਗੀ, ਲੁਟੇਰਿਆਂ ਨੇ ਸਵਿਫਟ ਕਾਰ ਸਵਾਰ ਦੇ ਗੋਲ਼ੀ ਮਾਰ ਦਿਨ-ਦਿਹਾੜੇ ਖੋਹੀ ਗੱਡੀ

ਕੱਲ੍ਹ ਹੋਈ ਭਾਰੀ ਬਾਰਿਸ਼ ਤੋਂ ਬਾਅਦ ਭਾਖੜਾ ਡੈਮ ਦੀ ਖੱਬੀ ਗੈਲਰੀ ਤੋਂ ਬੀਤੀ ਰਾਤ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਖੜਾ ਡੈਮ ਦੀ ਖੱਬੀ ਗੈਲਰੀ ਵਿੱਚ ਭਾਰੀ ਮਾਤਰਾ 'ਚ ਪਾਣੀ ਦਾਖਲ ਹੋ ਗਿਆ ਹੈ, ਜਿਸ ਨੂੰ ਹਟਾਉਣ ਲਈ ਤਾਇਨਾਤ ਕਰਮਚਾਰੀ ਸਖ਼ਤ ਮਿਹਨਤ ਕਰ ਰਹੇ ਸਨ ਅਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਸੀ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦੇ ਅੜਿੱਕੇ ਚੜ੍ਹਿਆ ਪ੍ਰਿੰਸੀਪਲ, ਡਿਊਟੀ 'ਚ ਵਰਤ ਰਿਹਾ ਸੀ ਲਾਪ੍ਰਵਾਹੀ, ਹੋ ਗਈ ਵੱਡੀ ਕਾਰਵਾਈ

ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਬੀਬੀਐੱਮਬੀ ਦੇ ਚੀਫ਼ ਇੰਜੀਨੀਅਰ ਜਨਰੇਸ਼ਨ ਜਗਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੀ ਇਸ ਗੱਲ ਦੀ ਹਾਮੀ ਭਰੀ ਕਿ ਕੱਲ੍ਹ ਦੇ ਮੀਂਹ ਤੋਂ ਬਾਅਦ ਪਾਣੀ ਖੱਬੀ ਗੈਲਰੀ ਵਿੱਚ ਦਾਖਲ ਹੋ ਗਿਆ ਸੀ, ਜਿਸ ਨੂੰ ਹਟਾ ਦਿੱਤਾ ਗਿਆ ਹੈ। ਕੋਈ ਨੁਕਸਾਨ ਨਹੀਂ ਹੋਇਆ ਅਤੇ ਚਿੰਤਾ ਕਰਨ ਦੀ ਵੀ ਕੋਈ ਗੱਲ ਨਹੀਂ ਹੈ। ਸਥਿਤੀ ਨੂੰ ਕਾਬੂ 'ਚ ਕਰ ਲਿਆ ਗਿਆ ਹੈ ਅਤੇ ਭਾਖੜਾ ਡੈਮ ਦੀਆਂ ਸਾਰੀਆਂ ਮਸ਼ੀਨਾਂ ਚੱਲ ਰਹੀਆਂ ਹਨ। ਬੀਬੀਐੱਮਬੀ ਪ੍ਰਸ਼ਾਸਨ ਪੂਰਾ ਧਿਆਨ ਰੱਖ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh