ਭੋਗਪੁਰ ਤੇ ਆਦਮਪੁਰ ''ਚ ਗੜੇਮਾਰੀ

03/14/2020 4:17:52 PM

ਭੋਗਪੁਰ/ਆਦਮਪੁਰ (ਰਾਣਾ, ਦਿਲਬਾਗੀ)— ਭੋਗਪੁਰ ਅਤੇ ਆਦਮਪੁਰ ਦੇ ਇਲਾਕੇ 'ਚ ਬੀਤੀ ਸ਼ਾਮ ਤੇਜ਼ ਮੀਂਹ, ਝੱਖੜ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ। ਗੜੇਮਾਰੀ ਕਾਰਣ ਜਿੱਥੇ ਲੋਕਾਂ ਨੂੰ ਘਰਾਂ ਤੇ ਦੁਕਾਨਾਂ 'ਚ ਕੈਦ ਹੋ ਕੇ ਬਹਿਣਾ ਪਿਆ, ਉਥੇ ਹੀ ਆਮ ਜਨ-ਜੀਵਨ ਨੂੰ ਕੁਝ ਚਿਰ ਲਈ ਬ੍ਰੇਕ ਜਿਹੀ ਲੱਗ ਗਈ। ਅੰਤਾਂ ਦੀ ਹੋਈ ਗੜੇਮਾਰੀ ਨੇ ਜਿੱਥੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਹੋਈਆਂ ਫਸਲਾਂ ਨੂੰ ਤਹਿਸ-ਨਹਿਰ ਕਰ ਦਿੱਤਾ, ਉਥੇ ਹੀ ਲੋਕਾਂ ਨੂੰ ਇਕ ਵਾਰ ਫਿਰ ਕੰਬਣੀ ਵਾਲੀ ਠੰਡ ਦਾ ਅਹਿਸਾਸ ਕਰਵਾ ਦਿੱਤਾ।

ਗੜੇਮਾਰੀ ਕਾਰਨ ਕਿਸਾਨਾਂ ਦੀਆਂ ਕਣਕ, ਸਿਆਲੂ ਮੱਕੀ, ਹਰੇ ਚਾਰੇ ਦਾ ਖਾਸਾ ਨੁਕਸਾਨ ਹੋਇਆ। ਤੇਜ਼ ਮੀਂਹ ਕਾਰਨ ਭੋਗਪੁਰ ਦੇ ਬਾਜ਼ਾਰਾਂ ਅਤੇ ਸੜਕਾਂ 'ਤੇ ਪਾਣੀ ਖੜ੍ਹਾ ਹੋ ਗਿਆ। ਮੀਂਹ ਅਤੇ ਗੜੇਮਾਰੀ ਨੇ ਆਸ-ਪਾਸ ਦੇ ਪਿੰਡਾਂ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ। ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ।

shivani attri

This news is Content Editor shivani attri