ਜਲੰਧਰ ਪਹੁੰਚੇ ਰਾਘਵ ਚੱਢਾ ਨੇ ਘੇਰਿਆ ਮੁੱਖ ਮੰਤਰੀ ਚੰਨੀ, ਕਿਸਾਨਾਂ ਲਈ ਕੀਤੀ ਵੱਡੀ ਮੰਗ

09/28/2021 6:27:34 PM

ਜਲੰਧਰ : ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅੱਜ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਕਦੇ ਗੁਲਾਬੀ ਸੁੰਡੀ, ਕਦੇ ਚਿੱਟੀ ਸੁੰਡੀ ਆਦਿ ਨੇ ਪੰਜਾਬ ਦੀਆਂ ਖੇਤਾਂ ਨੂੰ ਖ਼ਰਾਬ ਕੀਤਾ ਹੈ ਅਤੇ ਜ਼ਿਆਦਾਤਰ ਮਾਲਵੇ ’ਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਬ੍ਹ ਨੇ ਆਪਣੀਆਂ ਅੱਖਾਂ ਨਾਲ ਕਿਸਾਨਾਂ ਦੇ ਖੇਤਾਂ ਦਾ ਹਾਲ ਦੇਖਿਆ ਹੈ।ਪਰ ਫ਼ਿਰ ਵੀ ਕਿਸਾਨਾਂ ਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਹੋਈਆਂ ਹਨ ਉਨ੍ਹਾਂ ਕਿਸਾਨਾਂ ਨੂੰ ਘੱਟੋ-ਘੱਟ 75000 ਦਾ ਮੁਆਵਜ਼ਾ ਅਤੇ 25000 ਰੁਪਏ ਜੋ ਖੇਤ ਮਜ਼ਦੂਰੀ ਕਰਦਾ ਹੈ ਉਸ ਨੂੰ ਦਿੱਤਾ ਜਾਵੇ। 

ਇਹ ਵੀ ਪੜ੍ਹੋ :  ‘ਜਿਸ ਮੰਜੀ ’ਤੇ ਬੈਠੇ ਮੁੱਖ ਮੰਤਰੀ ਚੰਨੀ ਉਸੇ ’ਤੇ ਡੀ. ਐੱਸ. ਪੀ. ਰੋਮਾਣਾ ਪੈਰ ਰੱਖ ਕੇ ਖੜ੍ਹੇ ਰਹੇ’

 ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਵੀਂ ਕੈਬਨਿਟ ਬਣਾਈ ਗਈ ਹੈ ਤਾਂ ਨਵੇਂ ਮੰਤਰੀ ਮੰਡਲ ’ਤੇ ਤੰਜ ਕੱਸਦਿਆਂ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਭ੍ਰਿਸ਼ਟਾਚਾਰ ਰਹੇਗਾਂ ਜਾਂ ਮੈਂ ਰਹਾਂਗਾ। ਇਸ ਦੌਰਾਨ ਮਾਈਨਿੰਗ ਮਾਫ਼ੀਆ ਮੇਰਾ ਦਰਵਾਜ਼ਾ ਨਾ ਖੜਕਾਏ ਅਤੇ ਮੈਂ ਮਾਈਨਿੰਗ ਮਾਫੀਆ ਨੂੰ ਨਹੀਂ ਮਿਲਾਂਗਾ। ਪਰ ਇਸ ਦਾ ਜਵਾਬ ਅੱਜ ਪੰਜਾਬ ਦੇ ਲੋਕਾਂ ਨੂੰ ਮਿਲ ਗਿਆ ਹੈ ਕਿ ਪੰਜਾਬ ’ਚ ਭ੍ਰਿਸ਼ਟਾਚਾਰ ਹੀ ਰਹੇਗਾ ਜਾਂ ਮੁੱਖ ਮੰਤਰੀ ਸਾਬ੍ਹ।

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਭੁੱਲੇ ਸੰਤੋਖ ਚੌਧਰੀ, ਕਰ ਗਏ ਵੱਡੀ ਗ਼ਲਤੀ

ਇਸ ਦੌਰਾਨ ਨਵਜੋਤ ਸਿੰਘ ਸਿੱਧੂ ’ਤੇ ਬੋਲਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਜੋ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪਰ ਇਸ ਵਾਰ ਵੀ ਉਨ੍ਹਾਂ ਦਾ ਦਾਅ ਨਹੀਂ ਲੱਗਿਆ ਅਤੇ ਕੁਰਸੀ ਮਿਲਦੇ-ਮਿਲਦੇ ਰਹਿ ਗਈ। ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਇਹ ਬਿਆਨ ਦਿੰਦੇ ਆ ਰਹੇ ਸਨ ਕਿ ਮੈਂ ਮਾਈਨਿੰਗ ਮਾਫੀਆ ਨੂੰ ਖ਼ਤਮ ਕਰ ਦੇਵਾਂਗਾ। ਮਾਈਨਿੰਗ ਮਾਫ਼ੀਆ ਨੂੰ ਕਾਲਰ ਤੋਂ ਫੜ੍ਹ ਕੇ ਜੇਬ ’ਚ ਪਾਵਾਂਗਾ। ਇੱਥੇ 75-25 ਦੀ ਪਾਰਟਨਰਸ਼ਿਪ ਚੱਲਦੀ ਹੈ ਅਤੇ ਮੈਂ ਪਾਰਟਨਰਸ਼ਿਪ ਨੂੰ ਖ਼ਤਮ ਕਰ ਦੇਵਾਂਗਾ। ਪਰ ਅਜਿਹਾ ਕੁੱਝ ਵੀ ਨਹੀਂ ਹੈ। 

ਇਹ ਵੀ ਪੜ੍ਹੋ : ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ

Shyna

This news is Content Editor Shyna