ਛੋਟੀ ਡਿੱਗੀ ਰੋਕ ਰਹੀ ਰੋਡਵੇਜ਼ ਦੀਆਂ ਨਵੀਆਂ ਬੱਸਾਂ ਕਮਾਈ

10/05/2019 5:25:10 PM

ਜਲੰਧਰ— ਪੰਜਾਬ ਰੋਡਵੇਜ਼ ਦੀਆਂ ਨਵੀਆਂ ਸਾਧਾਰਨ ਬੱਸਾਂ 'ਚ ਛੋਟੇ ਆਕਾਰ ਦੀ ਡਿੱਗੀ ਕਮਾਈ 'ਚ ਰੁਕਾਵਟ ਪਾ ਰਹੀ ਹੈ। ਜ਼ਿਆਦਾ ਸਾਮਾਨ ਵਾਲੇ ਯਾਤਰੀ ਪੰਜਾਬ ਰੋਡਵੇਜ਼ ਦੀਆਂ ਨਵੀਆਂ ਬੱਸਾਂ 'ਚ ਸਫਰ ਕਰਨ ਤੋਂ ਗੁਰੇਜ ਕਰਨ ਲੱਗੇ ਹਨ। ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਨਵੀਆਂ ਬੱਸਾਂ ਦੀਆਂ ਛੱਤਾਂ 'ਤੇ ਸਾਮਾਨ ਰੱਖਣ ਲਈ ਰੈਕ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ। ਯਾਤਰੀਆਂ ਨੂੰ ਬੱਸਾਂ ਦੇ ਹੇਠਲੇ ਹਿੱਸੇ 'ਚ ਬੱਸ ਦੇ ਦੋਵੇਂ ਦਰਵਾਜਿਆਂ ਦੇ ਵਿਚਕਾਰ ਵਾਲੇ ਸਥਾਨ 'ਤੇ ਬਣਾਈਆਂ ਗਈਆਂ ਛੋਟੀਆਂ ਡਿੱਗੀਆਂ 'ਚ ਹੀ ਸਾਮਾਨ ਰੱਖਣ ਲਈ ਮਜਬੂਰ ਹੋਣਾ ਪੈਂਦਾ ਹੈ। ਹਾਲਾਂਕਿ ਡਿੱਗੀ ਛੋਟੇ ਆਕਾਰ ਦੀ ਹੀ ਰਹਿੰਦੀ ਹੈ, ਜਿਨ੍ਹਾਂ 'ਚ ਵੱਡਾ ਸਾਮਾਨ ਰੱਖਣਾ ਸੰਭਵ ਨਹੀਂ ਹੋ ਸਕਦਾ। 

ਇਸ ਦੇ ਉਲਟ ਸੂਬੇ 'ਚ ਚੱਲ ਰਹੀਆਂ ਨਿੱਜੀ ਬੱਸਾਂ ਅਤੇ ਏਅਰ ਕੰਡੀਸ਼ੰਡ ਕੋਚ 'ਚ ਵੱਡੀਆਂ ਡਿੱਗੀਆਂ ਯਾਤਰੀਆਂ ਨੂੰ ਤੇਜ਼ ਗਤੀ ਨਾਲ ਆਕਰਸ਼ਿਤ ਕਰ ਰਹੀਆਂ ਹਨ। ਜ਼ਿਆਦਾ ਸਾਮਾਨ ਲਿਜਾਣ ਵਾਲੇ ਯਾਤਰੀਆਂ ਨੂੰ ਸਰਕਾਰੀ ਦੀ ਬਜਾਏ ਨਿੱਜੀ ਬੱਸਾਂ ਦੀ ਤਲਾਸ਼ ਰਹਿੰਦੀ ਹੈ। ਵੱਡੇ ਆਕਾਰ ਵਾਲੀਆਂ ਡਿੱਗੀ ਦੀਆਂ ਬੱਸਾਂ ਦੇ ਸਟਾਫ ਮੈਂਬਰ ਖੁੱਲ੍ਹੀ ਡਿੱਗੀ ਅਤੇ ਛੱਤ 'ਤੇ ਵੀ ਰੈਕ ਲਗਾ ਹੋਣ ਕਰਕੇ ਜਨਤਕ ਕਰ ਦਿੰਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਨਾ ਹੋਣ ਦੇ ਬਾਵਜੂਦ ਵੀ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਜ਼ਿਆਦਾ ਸਾਮਾਨ ਲਿਜਾਣ ਵਾਲੇ ਵਪਾਰੀ ਵਰਗ ਸਵਾਰ ਹੋਣ ਤੋਂ ਕਤਰਾਉਂਣ ਲੱਗਾ ਹੈ, ਜਿਸ ਦਾ ਸਿੱਧਾ ਅਸਰ ਰੋਡਵੇਜ਼ ਦੀ ਕਮਾਈ 'ਤੇ ਪੈ ਰਿਹਾ ਹੈ। ਹਾਲਾਂਕਿ ਆਰਥਿਕ ਤੌਰ 'ਤੇ ਇੰਨਾ ਵੱਡਾ ਨੁਕਸਾਨ ਨਹੀਂ ਹੋ ਰਿਹਾ ਹੈ ਪਰ ਫਿਰ ਵੀ ਯਾਤਰੀਆਂ ਦਾ ਇਕ ਵਰਗ ਪੰਜਾਬ ਰੋਡਵੇਜ਼ ਦੀ ਬਜਾਏ ਨਿੱਜੀ ਬੱਸ ਆਪਰੇਟਰਾਂ ਨੂੰ ਤਵਜੋਂ ਦੇ ਰਹੇ ਹਨ। 

ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਮੀਤ ਸਿੰਘ ਮਿਨਹਾਸ ਨੇ ਕਿਹਾ ਕਿ ਨਵੇਂ ਬੱਸ ਕੋਡ ਦੇ ਮੁਤਾਬਕ ਕਿਸੇ ਵੀ ਯਾਤਰੀ ਬੱਸ ਦੀ ਛੱਤ 'ਤੇ ਸਾਮਾਨ ਰੱਖਣ ਲਈ ਵਾਧੂ ਰੈਕ ਨਹੀਂ ਲਗਾਇਆ ਜਾ ਸਕਦਾ ਹੈ। ਇਸ ਨਾਲ ਬੱਸਾਂ ਦਾ ਸੈਂਟਰ ਆਫ ਗ੍ਰੈਵਿਟੀ ਡਿਸਟਰਬ ਹੁੰਦਾ ਹੈ ਅਤੇ ਬੱਸ ਦੇ ਪਲਟਣ ਦੀ ਖਦਸ਼ਾ ਵੀ ਰਹਿੰਦਾ ਹੈ। ਪੰਜਾਬ ਰੋਡਵੇਜ਼ ਵੱਲੋਂ ਨਵੀਂ ਬੱਸ ਕੋਡ ਦਾ ਸਖਤੀ ਨਾਲ ਪਾਲਣ ਕੀਤਾ ਗਿਆ ਹੈ ਪਰ ਨਿੱਜੀ ਬੱਸ ਆਪਰੇਟਰ ਬੱਸ ਕੋਡ ਦੀ ਉਲੰਘਣਾ ਕਰ ਰਹੇ ਹਨ।

shivani attri

This news is Content Editor shivani attri