ਪੰਜਾਬ ’ਚ 7 ਮਈ ਤੱਕ ਨਹੀਂ ਹੋ ਸਕੇਗੀ ਪ੍ਰਾਪਰਟੀ ਦੀ ਰਜਿਸਟਰੀ, ਜਾਣੋ ਕਿਉਂ

05/03/2021 1:16:07 PM

ਜਲੰਧਰ (ਚੋਪੜਾ)— ਪੰਜਾਬ ਰੈਵੇਨਿਊ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 3 ਮਈ ਤੋਂ ਲੈ ਕੇ 7 ਮਈ ਕੋਰੋਨਾ ਸਬੰਧੀ ਡਿਊਟੀ ਦੇ ਇਲਾਵਾ ਕੋਈ ਕੰਮ ਨਾ ਕਰਨ ਦਾ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹੜਤਾਲ ਦੇ ਚਲਦਿਆਂ ਜ਼ਿਲ੍ਹੇ ਦੇ ਸਬ ਰਜਿਸਟਰਾਰ ਦਫ਼ਤਰਾਂ ’ਚ ਪ੍ਰਾਪਰਟੀ ਸਬੰਧੀ ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ਾਂ ਸਬੰਧੀ ਕੰਮਾਂ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਗਿਆ ਹੈ। ਇੰਨਾ ਹੀ ਨਹੀਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਲੈਰੀਕਲ ਸਟਾਫ਼ ਨੇ ਵੀ ਹੜਤਾਲ ਨੂੰ ਸਮਰਥਨ ਦਿੰਦੇ ਹੋਏ ਕੰਮਕਾਜ ਬੰਦ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਐਸੋਸੀਏਸ਼ਨ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਡੀ. ਸੀ. ਦਫ਼ਤਰ, ਐੱਸ. ਡੀ. ਐੱਮ. ਦਫ਼ਤਰ ਅਤੇ ਤਹਿਸੀਲ ਸਣੇ ਸਬ ਤਹਿਸੀਲ ਦਫ਼ਤਰਾਂ ਦੇ ਦਫ਼ਤਰੀ ਕੰਮਕਾਜ 3 ਮਈ ਤੋਂ ਲੈ ਕੇ 7 ਮਈ ਤੱਕ ਪੂਰਨ ਬੰਦ ਰਹਿਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਫਿਰ ਵੀ ਨਾ ਮੰਨੀਆਂ ਗਈਆਂ ਤਾਂ ਇਹ ਹੜਤਾਲ ਅੱਗੇ  ਵੀ ਜਾਰੀ ਰਹੇਗੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri