ਨਵਾਂਸ਼ਹਿਰ: SSP ਦੀ ਅਗਵਾਈ ਹੇਠ 160 ਪੁਲਸ ਮੁਲਾਜ਼ਮਾਂ ਨੇ 5 ਪਿੰਡਾਂ ’ਚ ਚਲਾਇਆ ਸਰਚ ਅਭਿਆਨ

07/10/2022 1:25:50 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਐੱਸ. ਐੱਸ. ਪੀ. ਡਾ. ਸੰਦੀਪ ਸ਼ਰਮਾ ਨੇ ਨਸ਼ੇ ਦੇ ਤੌਰ ’ਤੇ ਬਦਨਾਮ ਤਸਕਰਾਂ ਦੇ ਘਰਾਂ ਵਿਚ ਛਾਪੇਮਾਰੀ ਲਈ ਕਰੀਬ ਅੱਧੀ ਦਰਜਨ ਪਿੰਡਾਂ ਵਿਚ ਬੀਤੇ ਦਿਨ ਸਰਚ ਆਪਰੇਸ਼ਨ ਚਲਾਇਆ, ਜਿਸ ਵਿਚ ਜ਼ਿਲ੍ਹੇ ਭਰ ਦੇ ਪੁਲਸ ਥਾਣਿਆਂ ’ਚੋਂ ਕਰੀਬ 160 ਮੁਲਾਜ਼ਮਾਂ ਦੀ ਟੀਮ ਨੇ ਆਪਰੇਸ਼ਨ ਵਿਚ ਹਿੱਸਾ ਲਿਆ। ਖ਼ਾਸ ਆਪਰੇਸ਼ਨ ਦੀ ਖ਼ੁਦ ਅਗਵਾਈ ਕਰ ਰਹੇ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਇਕ ਐੱਸ. ਪੀ., 3 ਡੀ. ਐੱਸ. ਪੀ. ਸਮੂਹ ਥਾਣਾ ਮੁਖੀਆਂ ਤੋਂ ਇਲਾਵਾ 160 ਪੁਲਸ ਮੁਲਾਜ਼ਮਾਂ ਨੇ ਪਿੰਡ ਔੜ, ਗਡ਼ੁਪੜ ਲੰਗੜੋਆ, ਲੱਖਪੁਰ ਅਤੇ ਜੰਡਿਆਲਾ ਦੇ ਬਦਨਾਮ ਤਸਕਰਾਂ ਦੇ ਘਰਾਂ ਦੀ ਅਚਨਚੇਤੀ ਜਾਂਚ ਆਪਰੇਸ਼ਨ ਅਭਿਆਨ ਚਲਾਇਆ ਸੀ।

ਇਹ ਵੀ ਪੜ੍ਹੋ: ਚੰਡੀਗੜ੍ਹ ਦੀ ਇਕ ਇੰਚ ਜ਼ਮੀਨ ਵੀ ਹਰਿਆਣਾ ਨੂੰ ਦੇਣ ਦਾ ਕੇਂਦਰ ਸਰਕਾਰ ਕੋਲ ਕੋਈ ਅਧਿਕਾਰ ਨਹੀਂ: ਬੀਬੀ ਜਗੀਰ ਕੌਰ

ਇਸ ਦੌਰਾਨ ਪਿੰਡਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਵੀ ਵਿਅਕਤੀ ਦੀ ਪਿੰਡ ’ਚ ਐੈਂਟਰੀ ਅਤੇ ਬਾਹਰ ਜਾਣ ’ਤੇ ਰੋਕ ਲਗਾ ਕੇ ਉਕਤ ਆਪਰੇਸ਼ਨ ਨੂੰ ਅੱਗੇ ਵਧਾਇਆ ਗਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਬਹੁਤ ਸਾਰੇ ਤਸਕਰ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਦੌੜ ਗਏ ਸਨ। ਉਨ੍ਹਾਂ ਦੱਸਿਆ ਕਿ ਤਲਾਸ਼ੀ ਅਭਿਆਨ ਦੇ ਦੌਰਾਨ ਪੁਲਸ ਨੂੰ ਇਕ ਨਸ਼ਾ ਤਸਕਰ ਦੇ ਘਰ ਤੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਬਹਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਨਸ਼ਿਆਂ ਪ੍ਰਤੀ ਅਪਣਾਈ ਜਾ ਰਹੀ ਜ਼ੀਰੋ ਟੋਲਰੈਂਸ ਦੇ ਚਲਦੇ ਕਾਫ਼ੀ ਹੱਦ ਤਕ ਨਸਿਆਂ ਦੀ ਸਪਲਾਈ ਨੂੰ ਕੰਟਰੋਲ ਕਰਨ ਵਿਚ ਸਫ਼ਲਤਾ ਹਾਸਲ ਮਿਲੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ

ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਿੰਗ ਨਾਲ ਬਣਾਈ ਗਈ ਅਪਾਰ ਸੰਪਤੀ ਨੂੰ ਵੀ ਜ਼ਿਲ੍ਹਾ ਪੁਲਸ ਵੱਲੋਂ ਜ਼ਬਤ ਕਰਨ ਲਈ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਨਸ਼ਾ ਸਮੱਗਲਰਾਂ ਖ਼ਿਲਾਫ਼ ਅਚਨਚੇਤੀ ਜਾਂਚ ਅਭਿਾਨ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਸਮਗਲਿੰਗ ਕਰਨ ਵਾਲਿਆਂ ਦੀ ਜਾਣਕਾਰੀ ਪੁਲਸ ਤਕ ਪਹੁੰਚਾ ਕੇ ਸਮਾਜ ਨੂੰ ਨਸ਼ਾ ਮੁਕਤ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਉਣ। ਅਜਿਹੇ ਲੋਕਾਂ ਦੇ ਨਾਂ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ।

ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri