ਭੁਲੱਥ ਵਿਖੇ ਰੇਤਾ/ਬੱਜਰੀ ਦੇ ਟਰਾਲੇ/ਟਰੱਕ ਦੀ ਆਵਾਜਾਈ ''ਤੇ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ ਦੇ ਹੁਕਮ

07/07/2023 5:00:55 PM

ਭੁਲੱਥ (ਭੂਪੇਸ਼)-ਉੱਪ ਮੰਡਲ ਮੈਜਿਸਟਰੇਟ ਸਬ-ਡਿਵੀਜ਼ਨ ਭੁਲੱਥ ਸ੍ਰੀ ਸੰਜੀਵ ਸ਼ਰਮਾ ਨੇ ਫੌਜਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਭੁਲੱਥ ਵਿਚ ਰੇਤ/ਬੱਜਰੀ ਦੇ ਟਰਾਲੇ/ਟਰੱਕ ਵਗੈਰਾ ਦੀ ਆਵਾਜਾਈ 'ਤੇ ਸਵੇਰੇ 7:00 ਵਜੇ ਤੋਂ ਲੈ ਕੇ ਸਾਮ 9:00 ਵਜੇ ਤੱਕ ਰੌਕ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਅਨਾਜ/ਚਾਵਲਾਂ ਦੇ ਟਰੱਕਾਂ,ਭੱਠਾ ਮਾਲਕਾਨ ਦੇ ਟਿਪਰਾਂ ਅਤੇ ਦਾਣਾ ਮੰਡੀ ਦਮੂਲੀਆਂ ਅਤੇ ਫੋਕਲ ਪੁਆਇੰਟ ਇਬਰਾਹੀਮਵਾਲ ਦੀਆਂ ਗੱਡੀਆਂ 'ਤੇ ਲਾਗੂ ਨਹੀਂ ਹੋਣਗੇ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਨਡਾਲਾ ਚੌਕ ਤੋਂ ਟਾਂਡਾ ਰੋਡ, ਬੇਗੋਵਾਲ ਤੱਕ ਰੇਤ/ਬੱਜਰੀ ਦੇ ਟਰੱਕ/ਟਰਾਲਿਆਂ ਦੀ ਆਵਾਜਾਈ ਕਾਫ਼ੀ ਵੱਧ ਗਈ ਹੈ, ਜਿਸ ਕਰਕੇ ਪਿਛਲੇ ਸਮੇਂ ਦੌਰਾਨ ਇਸ ਰੋਡ 'ਤੇ ਕਈ ਹਾਦਸੇ ਹੋ ਚੁਕੇ ਹਨ। ਇਸ ਰੋਡ ਉਤੇ ਆਬਾਦੀ ਅਤੇ ਆਸ-ਪਾਸ ਪਿੰਡਾਂ ਨੂੰ ਨਿਕਲਦੀਆਂ ਸੜਕਾਂ ਕਾਰਨ ਕੋਈ ਵੱਡਾ ਜਾਨੀ ਹਾਦਸਾ ਹੋ ਸਕਦਾ ਹੈ ਅਤੇ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਲਈ ਇਸ ਰੋਡ 'ਤੇ ਰੇਤ/ਬੱਜਰੀ ਦੇ ਟਰੱਕ/ਟਰਾਲਿਆਂ ਦੀ ਆਵਾਜਾਈ ਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ।ਇਹ ਹੁਕਮ ਮਿਤੀ 5 ਜੁਲਾਈ ਤੋਂ ਮਿਤੀ 4 ਸਤੰਬਰ ਤੱਕ ਲਾਗੂ ਰਹਿਣਗੇ।

ਇਹ ਵੀ ਪੜ੍ਹੋ- ਕਪੂਰਥਲਾ-ਜਲੰਧਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਆਟੋ ਚਾਲਕ ਦੀ ਮੌਤ, ਲਾਸ਼ ਵੇਖ ਧਾਹਾਂ ਮਾਰ ਰੋਈ ਪਤਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

shivani attri

This news is Content Editor shivani attri