ਸਵਾਰੀਆਂ ਨੂੰ ਲੈ ਕੇ ਨਿਜੀ ਬੱਸ ਕਰਮਚਾਰੀ ਆਪਸ ''ਚ ਭਿੜੇ

02/12/2019 6:51:10 PM

ਹੁਸ਼ਿਆਰਪੁਰ,(ਅਮਰਿੰਦਰ) : ਸਵਾਰੀਆਂ ਨੂੰ ਲੈ ਕੇ ਜਲੰਧਰ ਰੋਡ 'ਤੇ ਉਸ ਸਮੇਂ ਅਜੀਬ ਦ੍ਰਿਸ਼ ਪੈਦਾ ਹੋ ਗਿਆ, ਜਦ ਨਿਜੀ ਕੰਪਨੀ ਦੀਆਂ 2 ਮਿਨੀ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਆਪਸ 'ਚ ਭਿੜ ਪਏ। ਪਹਿਲਾਂ ਮਾਮੂਲੀ ਤਕਰਾਰ ਹੋਈ ਤੇ ਉਸ ਤੋਂ ਬਾਅਦ ਜਦ ਨੌਬਤ ਗਾਲਾਂ ਤਕ ਜਾ ਪਹੁੰਚੀ ਤਾਂ ਦੋਵਾਂ ਹੀ ਗੁੱਟਾਂ ਦੇ ਸਟਾਫ ਜ਼ਖਮੀ ਤਕ ਗਏ। ਜ਼ਿਕਰਯੋਗ ਹੈ ਕਿ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਰੋਜ਼ਾਨਾ ਹੀ ਹੁਸ਼ਿਆਰਪੁਰ ਬੱਸ ਸਟੈਂਡ ਪ੍ਰੀਸ਼ਰ 'ਚ ਕਦੇ ਬਾਹਰ ਬੱਸ ਕਰਮਚਾਰੀਆਂ ਵਿਚਾਲੇ ਤਾਣਾਤਣੀ ਤੇ ਮਾਰਕੁੱਟ ਦੀ ਘਟਨਾ ਥਮਣ ਦਾ ਨਾਮ ਨਹੀਂ ਲੈ ਰਹੀ ਹੈ। 

ਹੰਗਾਮੇ ਕਾਰਨ ਹੋਈ ਸੜਕ ਜਾਮ
ਮੰਗਲਵਾਰ ਨੂੰ ਵੀ ਜਦ ਇਕ ਨਿਜੀ ਕੰਪਨੀ ਦੀ ਮਿਨੀ ਬੱਸ ਸਵਾਰੀਆਂ ਨੂੰ ਲੈ ਕੇ ਬੱਸ ਸਟੈਂਡ ਤੋਂ ਬਾਹਰ ਨਿਕਲੀ ਤਾਂ ਦੂਜੀ ਮਿਨੀ ਬੱਸ ਕੰਪਨੀ ਦੇ ਸਟਾਫ ਨੇ ਦੋਸ਼ ਲਾਇਆ ਕਿ ਕੰਡਕਟਰ ਨੇ ਤੈਅ ਸਮੇਂ ਤੋਂ ਬਾਅਦ ਉਨ੍ਹਾਂ ਬੱਸ ਸਟੈਂਡ ਦੀਆਂ ਸਵਾਰੀਆਂ ਚੁੱਕ ਲਈਆਂ। ਇਸ ਗੱਲ ਨਾਲ ਗੁੱਸਾਏ ਬੱਸ ਕਰਮਚਾਰੀਆਂ ਨੇ ਉਥੋਂ ਦੀਆਂ ਸਵਾਰੀਆਂ ਹੀ ਚੁੱਕੀਆਂ। ਇਸ ਗੱਲ ਨਾਲ ਗੁੱਸ ਹੋਏ ਬੱਸ ਕਰਮਚਾਰੀਆਂ ਨੇ ਬੱਸ ਨੂੰ ਰੋਸ਼ਨ ਗਰਾਊਂਡ ਚੌਕ ਵੱਲ ਜਾਣ ਵਾਲ ੀਚੌਕ ਦੇ ਨੇੜੇ ਅਘੇਰ ਡਰਾਈਵਰ ਤੇ ਕੰਡਕਟਰ ਨੂੰ ਲਲਕਾਰਨ  ਲੱਗੇ, ਵਿਚਾਲੇ ਸੜਕ 'ਤੇ ਕਰੀਬ ਅੱਧੇ ਘੰਟੇ ਜਾਮ ਦੀ ਸਥਿਤੀ ਬਣ ਗਈ। ਇਸ ਦੌਰਾਨ ਨੇੜਲੇ ਦੇ ਲੋਕਾਂ ਨੇ ਵੱਡੀ ਮੁਸ਼ਕਿਲ ਨਾਲ ਦੋਵੇਂ ਹੀ ਪੱਖਾਂ ਨੂੰ ਵੱਖਰਾ ਕਰ ਝਗੜੇ ਨੂੰ ਸ਼ਾਂਤ ਕੀਤਾ ਗਿਆ।