ਫਲੀ ਮਾਰਕੀਟ ਐਗਜ਼ੀਬੀਸ਼ਨ 'ਸਮਰ ਫੈਸਟ' ਦੀ ਸ਼ਾਨਦਾਰ ਸ਼ੁਰੂਆਤ (ਵੀਡੀਓ)

05/27/2019 11:39:45 AM

ਜਲੰਧਰ (ਵੰਦਨਾ)— ਪ੍ਰਿਥਵਿਜ਼ ਪਲੈਨੇਟ 'ਚ ਫਲੀ ਮਾਰਕੀਟ ਦੀ ਲਾਈਫ ਸਟਾਈਲ ਐਗਜ਼ੀਬੀਸ਼ਨ 'ਸਮਰ ਫੈਸਟ' ਦੀ ਸ਼ਨੀਵਾਰ ਨੂੰ ਸ਼ੁਰੂ ਹੋਈ। 'ਪੰਜਾਬ ਕੇਸਰੀ' ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਅਤੇ ਸਾਇਸ਼ਾ ਚੋਪੜਾ ਜੀ ਨੇ ਐਗਜ਼ੀਬੀਸ਼ਨ ਦਾ ਉਦਘਾਟਨ ਕੀਤਾ। ਦੋ ਦਿਨਾ ਚੱਲਣ ਵਾਲੀ ਇਸ ਐਗਜ਼ੀਬੀਸ਼ਨ ਵਿਚ ਦੇਸ਼ ਭਰ ਤੋਂ ਲਗਭਗ 80 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਵਲੋਂ ਸਟਾਲ ਸਜਾਏ ਗਏ ਹਨ, ਜਿਸ 'ਚ ਫੈਸ਼ਨ ਨੇਬਲ ਕਲੋਥਿੰਗ, ਫੁਟਵੇਅਰਜ਼, ਹੋਮ ਡੈਕੋਰ, ਟ੍ਰੈਡੀਸ਼ਨਲ ਜਿਊਲਰੀ ਅਸੈੱਸਰੀਜ਼, ਬੇਕਰੀ ਪ੍ਰੋਡਕਟਸ, ਘਰੇਲੂ ਵਰਤੋਂ ਦੇ ਸਾਮਾਨ ਸਮੇਤ ਲਾਈਫ ਸਟਾਈਲ ਦੇ ਨਵੇਂ ਟ੍ਰੈਂਡ ਨਾਲ ਜੁੜੀ ਹਰ ਚੀਜ਼ ਮੌਜੂਦ ਹੈ। ਔਰਤਾਂ ਲਈ ਐਥੇਨਿਕ, ਵੈਸਟਰਨ ਆਊਟਫਿਟਸ ਦੇ ਨਾਲ-ਨਾਲ ਬੱਚਿਆਂ ਦੇ ਸਮਰ ਵੀਅਰ ਕੱਪੜੇ ਅਤੇ ਸਟੇਸ਼ਨਰੀ ਦਾ ਸਾਮਾਨ ਵੀ ਐਗਜ਼ੀਬੀਸ਼ਨ 'ਚ ਮੌਜੂਦ ਹੈ।
ਐਗਜ਼ੀਬੀਸ਼ਨ ਦੇ ਆਯੋਜਕ ਅਪੂਰਵਾ ਭਾਸਕਰ, ਸਿਲਕੀ ਕੰਧਾਰੀ ਅਤੇ ਸ਼ਿਲਪਾ ਜੈਨ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਦਰਸ਼ਨੀ ਨੂੰ ਆਸ ਨਾਲੋਂ ਵੀ ਕਿਤੇ ਜ਼ਿਆਦਾ ਚੰਗਾ ਰਿਸਪਾਂਸ ਮਿਲਿਆ ਹੈ। ਉਨ੍ਹਾਂ ਨੂੰ ਆਸ ਹੈ ਕਿ ਐਤਵਾਰ ਨੂੰ ਭਾਰੀ ਗਿਣਤੀ ਵਿਚ ਜਲੰਧਰ ਵਾਸੀ ਐਗਜ਼ੀਬੀਸ਼ਨ ਦਾ ਵੱਡਾ ਹਿੱਸਾ ਬਣਨਗੇ ਅਤੇ ਉਨ੍ਹਾਂ ਦੇ ਪ੍ਰੋਡਕਟਸ ਅਤੇ ਆਫਰ ਦਾ ਲੁਤਫ ਉਠਾਉਣਗੇ।

shivani attri

This news is Content Editor shivani attri