45 ਗ੍ਰਾਮ ਨਸ਼ੇ ਵਾਲਾ ਪਾਊਡਰ ਫੜੇ ਜਾਣ ਦੇ ਮਾਮਲੇ ’ਚ ਕੈਦ

12/07/2018 3:54:39 AM

ਜਲੰਧਰ, (ਜਤਿੰਦਰ,  ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਹੀਰਾ ਸਿੰਘ ਗਿੱਲ ਦੀ ਅਦਾਲਤ ਵਲੋਂ ਵਿਪਨ ਕੁਮਾਰ ਉਰਫ  ਬਬਲੂ ਵਾਸੀ ਹਾਊਸਿੰਗ ਬੋਰਡ ਕਾਲੋਨੀ ਨੂੰ ਨਸ਼ੇ  ਵਾਲੇ ਪਾਊਡਰ ਦੇ ਮਾਮਲੇ ’ਚ ਦੋਸ਼ੀ ਕਰਾਰ  ਦਿੰਦੇ ਹੋਏ ਤਿੰਨ ਮਹੀਨੇ ਕੈਦ, 4 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ। ਇਸ  ਮਾਮਲੇ ’ਚ ਥਾਣਾ ਨਕੋਦਰ ਦੀ ਪੁਲਸ ਵਲੋਂ ਵਿਪਨ ਕੁਮਾਰ ਉਰਫ ਬਿੱਲੂ ਨੂੰ 45 ਗ੍ਰਾਮ ਨਸ਼ੇ ਵਾਲੇ  ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਨਸ਼ੇ ਵਾਲੇ ਪਾਊਡਰ ਦੇ ਮਾਮਲੇ ’ਚੋਂ ਬਰੀ : ਐਡੀਸ਼ਨਲ ਸੈਸ਼ਨ ਜੱਜ ਹੀਰਾ ਸਿੰਘ ਗਿੱਲ ਦੀ ਅਦਾਲਤ ਵਲੋਂ  ਕਮਲਜੀਤ ਸਿੰਘ ਉਰਫ ਕਮਲ ਨਿਵਾਸੀ ਸ਼ੇਰੀਵਾਲੀ ਨੂੰ ਨਸ਼ੇ ਵਾਲੇ ਪਾਊਡਰ ਦੇ ਮਾਮਲੇ ’ਚ ਦੋਸ਼  ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ। ਇਸ ਮਾਮਲੇ ’ਚ ਥਾਣਾ ਸਦਰ ਨਕੋਦਰ ਪੁਲਸ ਵਲੋਂ  ਕਮਲਜੀਤ ਸਿੰਘ ਉਰਫ ਕਮਲ ਨੂੰ 100 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਲੁੱਟ-ਖੋਹ ਦੇ ਮਾਮਲੇ ’ਚ ਦੋ ਬਰੀ : ਐਡੀਸ਼ਨਲ ਸੈਸ਼ਨ ਜੱਜ ਕੁਲਜੀਤ ਪਾਲ ਸਿੰਘ ਦੀ ਅਦਾਲਤ  ਵਲੋਂ ਲੁੱੱਟ-ਖੋਹ ਦੇ ਮਾਮਲੇ ’ਚ ਦਲਜੀਤ ਕੁਮਾਰ   ਉਰਫ ਜੀਤਾ ਵਾਸੀ ਦੁਸਾਂਝ ਕਲਾਂ ਅਤੇ  ਪਰਮਿੰਦਰ ਸਿੰਘ ਮੰਨੀ ਵਾਸੀ ਜੰਡਿਆਲਾ ਨੂੰ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ। ਇਸ  ਮਾਮਲੇ ’ਚ ਥਾਣਾ ਗੁਰਾਇਆ ’ਚ ਅਵਤਾਰ ਸਿੰਘ ਨਿਵਾਸੀ ਡਰੋਲੀ ਖੁਰਦ ਵਲੋਂ ਰਿਪੋਰਟ ਦਰਜ  ਕਰਵਾਈ ਸੀ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਮੋਬਾਇਲ  ਖੋਹ  ਕੇ ਫਰਾਰ ਹੋ ਗਏ। ਬਾਅਦ ਵਿਚ ਪੁਲਸ ਨੇ ਜਾਂਚ ਦੌਰਾਨ ਦਲਜੀਤ ਕੁਮਾਰ ਤੇ ਪਰਮਿੰਦਰ  ਨਿਵਾਸੀ ਜੰਡਿਆਲਾ ਨੂੰ ਗ੍ਰਿਫਤਾਰ ਕੀਤਾ ਸੀ।
ਲੁੱਟ-ਖੋਹ ਦੇ ਮਾਮਲੇ ’ਚ ਬਰੀ : ਜ਼ਿਲਾ ਸੈਸ਼ਨ ਜੱਜ ਐੱਸ. ਕੇ. ਗਰਗ ਦੀ ਅਦਾਲਤ ਵਲੋਂ  ਗੁਰਜੰਟ ਉਰਫ ਜੰਟਾ ਵਾਸੀ ਪਿੰਕ ਸਿਟੀ ਤੇ ਮੰਨੀ ਵਾਸੀ ਚੌਹਾਨ ਕਾਲੋਨੀ ਨੂੰ ਲੁੱਟ-ਖੋਹ  ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ। ਇਸ ਮਾਮਲੇ ’ਚ ਸ਼ਿਕਾਇਤਕਰਤਾ  ਵਲੋਂ ਪੁਲਸ ਡਵੀਜ਼ਨ ਨੰਬਰ 6 ’ਚ ਰਿਪੋਰਟ ਦਰਜ ਕਰਵਾਈ ਸੀ ਕਿ ਅਣਪਛਾਤੇ ਲੁਟੇਰਿਆਂ ਵਲੋਂ  ਉਸ ਦਾ ਮੋਬਾਇਲ  ਖੋਹ ਕੇ ਲੈ ਗਏ। ਬਾਅਦ ’ਚ ਪੁਲਸ ਨੇ ਜਾਂਚ ਦੌਰਾਨ ਗੁਰਜੰਟ ਉਰਫ  ਜੰਟਾ ਤੇ ਮੰਨੀ ਨੂੰ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ।
105 ਗ੍ਰਾਮ ਨਸ਼ੇ ਵਾਲੇ ਪਾਊਡਰ ਦੇ ਮਾਮਲੇ ’ਚ ਬਰੀ : ਐਡੀਸ਼ਨਲ ਸੈਸ਼ਨ ਜੱਜ ਕੁਲਜੀਤ ਸਿੰਘ ਦੀ ਅਦਾਲਤ ਵਲੋਂ  ਕੁਲਵਿੰਦਰ ਸਿੰਘ ਉਰਫ ਸੋਨੂੰ ਤੇ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਪਿੰਡ ਤੇਹੰਗ ਨੂੰ  ਨਸ਼ੇ ਵਾਲੇ ਪਾਊਡਰ ਦੀ ਸਮੱਗਲਿੰਗ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ। ਇਸ  ਮਾਮਲੇ ’ਚ ਥਾਣਾ ਫਿਲੌਰ ਪੁਲਸ ਵਲੋਂ ਕੁਲਵਿੰਦਰ ਸਿੰਘ ਉਰਫ ਸੋਨੂੰ ਤੇ ਨਿਰਮਲ ਸਿੰਘ  ਉਰਫ ਨਿੰਮਾ ਨੂੰ 105 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ ’ਚ  ਬਰੀ : ਐਡੀਸ਼ਨਲ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਵਲੋਂ  ਨਿੰਮੋ ਵਾਸੀ ਮਹਿਤਪੁਰ ਨੂੰ ਚੂਰਾ-ਪੋਸਤ ਦੀ ਸਮੱਗਲਿੰਗ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ  ’ਤੇ ਬਰੀ ਕਰ ਦਿੱਤਾ ਗਿਆ। ਇਸ ਮਾਮਲੇ ’ਚ ਥਾਣਾ ਨੂਰਮਹਿਲ ਪੁਲਸ ਵਲੋਂ ਨਿੰਮੋ ਪਤਨੀ ਜਸਬੀਰ  ਸਿੰਘ ਨੂੰ 2 ਕਿਲੋ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਹੈਰੋਇਨ ਸਮੱਗਲਿੰਗ ਦੇ ਮਾਮਲੇ ’ਚ ਸਜ਼ਾ : ਐਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਵਲੋਂ ਸੰਨੀ  ਖੋਸਲਾ ਉਰਫ ਪਿੰਦਾ ਨਿਵਾਸੀ ਅਲੀ ਮੁਹੱਲਾ ਜਲੰਧਰ ਨੂੰ ਹੈਰੋਇਨ ਦੀ ਸਮੱਗਲਿੰਗ ਦੇ ਮਾਮਲੇ  ’ਚ ਦੋਸ਼ੀ ਕਰਾਰ ਦਿੰਦੇ ਹੋਏ ਇਕ ਮਹੀਨੇ ਦੀ ਕੈਦ ਤੇ 4 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ  ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ ’ਚ ਡਵੀਜ਼ਨ ਨੰ. 1 ਦੀ ਪੁਲਸ ਵਲੋਂ ਸੰਨੀ ਖੋਸਲਾ ਉਰਫ  ਪਿੰਦਾ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।