ਪ੍ਰਿੰਸ ਬਾਬਾ ਗੈਂਗ ਦੇ ਦੋਵੇਂ ਗੁਰਗੇ ਭੇਜੇ ਜੇਲ, ਸੋਮਵਾਰ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲਵੇਗੀ ਪੁਲਸ

08/04/2019 1:53:53 PM

ਜਲੰਧਰ (ਵਰੁਣ)—ਪ੍ਰਿੰਸ ਬਾਬਾ ਗੈਂਗ ਦੇ ਦੋਵੇਂ ਗੁਰਗੇ ਸਕੱਤਰ ਅਤੇ ਲਵਪ੍ਰੀਤ ਨੂੰ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ ਭੇਜ ਦਿੱਤਾ ਹੈ। ਪੁਲਸ ਨੇ ਅਜੇ ਇਰਾਦਾ ਕਤਲ ਵਿਚ ਗ੍ਰਿਫਤਾਰੀ ਪਾ ਕੇ ਦੋਵਾਂ ਨੂੰ ਜੇਲ ਭੇਜ ਦਿੱਤਾ ਹੈ, ਜਦਕਿ ਹੋਰ ਲੁੱਟ-ਖੋਹ ਅਤੇ ਥਾਣਾ ਨੰ. 1 ਵਿਚ ਦਰਜ ਹੋਏ ਕੇਸ 'ਚ ਦੁਬਾਰਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਜਾਇਆ ਜਾਵੇਗਾ। ਉਥੇ ਹੀ ਫਰਾਰ ਚੱਲ ਰਹੇ ਪ੍ਰਿੰਸ ਬਾਬਾ ਦੀ ਭਾਲ ਵਿਚ ਸੀ. ਆਈ. ਏ ਸਟਾਫ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਿੰਸ ਬਾਬਾ ਦੀਆਂ ਜਿੱਥੇ-ਜਿੱਥੇ ਲੋਕੇਸ਼ਨਾਂ ਦਾ ਪਤਾ ਲੱਗਦਾ ਹੈ, ਉੱਥੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਸੀ. ਆਈ. ਏ ਸਟਾਫ-1 ਦੀ ਟੀਮ ਨੇ ਬਸਤੀ ਦਾਨਿਸ਼ਮੰਦਾਂ ਦੇ ਸਕੱਤਰ ਅਤੇ ਲਵਪ੍ਰੀਤ ਸਿੰਘ ਨੂੰ ਬਸਤੀਆਤ ਖੇਤਰ ਤੋਂ ਕਾਬੂ ਕੀਤਾ ਸੀ। ਦੋਵੇਂ ਮੁਲਜ਼ਮ ਪ੍ਰਿੰਸ ਬਾਬਾ ਗੈਂਗ ਦੇ ਕਾਫ਼ੀ ਸਰਗਰਮ ਮੈਂਬਰ ਹਨ। ਹਾਲ 'ਚ ਹੀ ਪ੍ਰਿੰਸ ਬਾਬਾ, ਸਚਿਨ ਤੇ ਉਸ ਦੇ ਸਾਥੀਆਂ ਨੇ ਸੋਨੂੰ ਪਿਸਤੌਲ ਨਾਂ ਦੇ ਨੌਜਵਾਨ 'ਤੇ ਅਟੈਕ ਕੀਤਾ ਸੀ, ਜਿਸ ਸਬੰਧ ਵਿਚ ਥਾਣਾ ਨੰ. 1 ਵਿਚ ਕੇਸ ਦਰਜ ਹੋਇਆ ਸੀ।

Shyna

This news is Content Editor Shyna