ਬਿਆਸ ਦਰਿਆ ਦੀ ਭੇਟ ਚੜ੍ਹਿਆ ਇਕ ਹੋਰ ਗਰੀਬ ਕਿਸਾਨ ਦਾ ਘਰ, ਰੋ-ਰੋ ਕੇ ਮੰਗ ਰਿਹਾ ਮਦਦ

08/24/2023 2:01:56 PM

ਸੁਲਤਾਨਪੁਰ ਲੋਧੀ (ਧੀਰ)-ਬੀਤੇ ਦਿਨੀਂ ਦਰਿਆ ਬਿਆਸ ਦੇ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਸੁਲਤਾਨਪੁਰ ਲੋਧੀ ਹਲਕੇ ਦੇ ਕਰੀਬ 16 ਟਾਪੂ ਨੂੰਮਾਂ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਸਨ। ਹੜ੍ਹਾਂ ਕਾਰਨ ਕਿਸਾਨਾਂ ਦੀਆਂ ਜਿੱਥੇ ਫ਼ਸਲਾਂ ਅਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹੀ ਘਰਾਂ ਨੂੰ ਵੀ ਵੱਡੀ ਮਾਰ ਮਾਰੀ ਹੈ। ਗਰੀਬ ਕਿਸਾਨ ਦਾ ਮਕਾਨ ਹੜ੍ਹਾਂ ਦੀ ਭੇਟ ਚੜ੍ਹਿਆ ਹੈ। ਉੱਥੇ ਹੀ ਘਰਾਂ ਨੂੰ ਵੱਡੀ ਮਾਰ ਮਾਰੀ ਹੈ। ਅਨੇਕਾਂ ਕਿਸਾਨਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਹਨ ਪਰ ਸਰਕਾਰੀ ਅੰਕੜਿਆਂ ਮੁਤਾਬਕ ਜ਼ਿਲ੍ਹਾ ਕਪੂਰਥਲਾ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ’ਚ ਹੀ ਨਹੀਂ ਆਉਣ ’ਤੇ ਲੋਕਾਂ ’ਚ ਬੇਹਦ ਰੋਸ ਪਾਇਆ ਜਾ ਰਿਹਾ ਹੈ। ਪਿੰਡ ਰਾਮਪੁਰ ਗੋਰੇ ਦੇ ਇਕ ਗਰੀਬ ਕਿਸਾਨ ਦਾ ਮਕਾਨ ਹੜ੍ਹਾਂ ਦੀ ਭੇਂਟ ਚੜ੍ਹਿਆ ਹੈ।

ਇਸ ਦੌਰਾਨ ਪੀੜਤ ਕਿਸਾਨ ਪ੍ਰਤਾਪ ਸਿੰਘ ਨੇ ਰੋ ਰੋ ਕੇ ਭਾਵੁਕ ਬੋਲਾਂ ਵਿਚ ਦੱਸਿਆ ਕਿ ਪਿਛਲੇ ਦਿਨੀਂ ਪੋਂਗ ਡੈਮ ਵਿਚੋਂ ਪਾਣੀ ਛੱਡੇ ਜਾਣ ਮਗਰੋਂ ਜਦੋਂ ਦਰਿਆ ਬਿਆਸ ਦੇ ਵਿਚ ਪਾਣੀ ਦਾ ਪੱਧਰ ਵਧਿਆ ਤਾਂ ਆਰਜੀ ਬੰਨ੍ਹ ਟੁੱਟਣ ਮਗਰੋਂ ਦਰਿਆ ਦਾ ਰੁਖ ਸਿੱਧਾ ਉਸਦੇ ਘਰ ਵੱਲ ਨੂੰ ਹੋ ਗਿਆ, ਜਿਸ ਮਗਰੋਂ ਹਫ਼ੜਾ-ਦਫ਼ੜੀ ਦੇ ਵਿਚ ਜਾਨ ਬਚਾਉਣ ਖਾਤਰ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਦੇਖਦਿਆਂ ਹੀ ਦੇਖਦਿਆਂ ਉਸ ਦਾ ਘਰ ਢਹਿ ਢੇਰੀ ਹੋ ਕੇ ਦਰਿਆ ਬਿਆਸ ਭੇਟ ਚੜ੍ਹ ਗਿਆ। ਉਸ ਨੇ ਦੱਸਿਆ ਕਿ ਉਸ ਦੇ ਕੋਲ ਮਹਿਜ ਡੇਢ ਏਕੜ ਜ਼ਮੀਨ ਹੈ ਉਹ ਆਪਣੇ ਇਲਾਜ ਦੇ ਲਈ ਗਹਿਣੇ ਰੱਖ ਚੁੱਕਿਆ ਸੀ, ਬਾਵਜੂਦ ਇਸ ਦੇ ਉਸ ਦਾ ਇਲਾਜ ਸਫਲ ਨਹੀਂ ਹੋ ਸਕਿਆ ਅਤੇ ਉਹ ਬਿਨਾਂ ਕਿਸੇ ਸਹਾਰੇ ਦੇ ਚੱਲਣ ਫਿਰਨ ਤੋਂ ਵੀ ਅਵਾਜਾਰ ਹੋ ਗਿਆ।

ਇਹ ਵੀ ਪੜ੍ਹੋ-  ਉਜੜਿਆ ਘਰ: ਭੁਲੱਥ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ, ਮਚਿਆ ਚੀਕ-ਚਿਹਾੜਾ

ਉਸ ਨੇ ਦੱਸਿਆ ਕਿ ਹੁਣ ਉਸ ਦੀ ਸਮਰਥਾ ਨਹੀਂ ਰਹੀ ਕਿ ਉਹ ਇਸ ਮਕਾਨ ਨੂੰ ਦੋਬਾਰਾ ਬਣਾ ਸਕੇ ਅਤੇ ਆਪਣੀ ਬੱਚੀ ਖੁਚੀ ਜ਼ਮੀਨ ਨੂੰ ਮੁੜ ਆਬਾਦ ਹੀ ਕਰ ਸਕੇ। ਹੁਣ ਉਸ ਦੇ ਕੋਲ ਕੋਈ ਟਿਕਾਣਾ ਵੀ ਨਹੀਂ ਹੈ, ਜਿੱਥੇ ਉਹ ਆਪਣੀ ਰਹਿੰਦੀ ਜ਼ਿੰਦਗੀ ਨੂੰ ਆਪਣੇ ਪਰਿਵਾਰ ਦੇ ਨਾਲ ਬਤਾ ਸਕੇ। ਲਿਹਾਜ਼ਾ ਉਸ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਅਤੇ ਸਰਪੰਚ ਜਗਦੀਪ ਸਿੰਘ ਨੇ ਵੀ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਲੋੜਵੰਦ ਕਿਸਾਨ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਚੱਲ ਫਿਰ ਵੀ ਨਹੀਂ ਸਕਦਾ ਅਤੇ ਕੁਝ ਸਮਾਂ ਪਹਿਲਾਂ ਉਸ ਨੇ ਬੜੀ ਮਿਹਨਤ ਨਾਲ ਇਹ ਘਰ ਬਣਾਇਆ ਸੀ, ਜੋ ਕੀ ਢਹਿ ਢੇਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਕਿਸਾਨ ਗਾਂ ਦਾ ਦੁੱਧ ਵੇਚ ਕੇ ਘਰ ਦਾ ਗੁਜਾਰਾ ਚਲਾਉਂਦਾ ਸੀ, ਜੋ ਗਾਂ ਵੀ ਪਾਣੀ ’ਚ ਰੁਡ਼੍ਹ ਗਈ ਹੈ ਅਤੇ ਇਸ ਇਲਾਜ ਪੀ. ਜੀ. ਆਈ. ਤੋਂ ਹੋ ਰਿਹਾ, ਜਿਸ ’ਤੇ ਵੀ ਕਾਫ਼ੀ ਖ਼ਰਚਾ ਆਉਂਦਾ ਹੈ। ਮੰਡ ਖੇਤਰ ’ਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਸੀਹਾ ਬਣੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਹੜ੍ਹ ਦਾ ਕਹਿਰ ਮੰਡ ’ਚ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਪੀੜ੍ਹਤ ਕਿਸਾਨ ਦਾ ਮਾਨ ਢਹਿ-ਢੇਰੀ ਹੋ ਗਿਆ ਹੈ। ਫ਼ਸਲ ਪਹਿਲਾਂ ਹੀ ਖਰਾਬ ਹੋ ਚੁੱਕੀ ਹੈ। ਬੀਤੇ ਦਿਨੀਂ ਜਦੋਂ ਧੁੱਸੀ ਬੰਨ੍ਹ ਟੁੱਟਾ ਸੀ ਉਸ ਨਾਲ ਪੈਦਾ ਹੋਈ ਹੜ੍ਹ ਦੀ ਸਥਿਤੀ ਇਸ ਗਰੀਬ ਦਾ ਮਕਾਨ ਵੀ ਭੇਟ ਚੜ੍ਹ ਗਿਆ ਹੈ। ਘਰ ’ਰ ਰੱਖੀ ਕਣਕ ਤੇ ਹੋਰ ਸਾਰਾ ਸਾਮਾਨ ਪਾਣੀ ’ਚ ਰੁੜ੍ਹ ਗਿਆ ਹੈ ਸਿਰਫ ਇਸ ਗਰੀਬ ਕਿਸਾਨ ਦੇ ਤਨ ਉੱਪਰ ਕਪੜੇ ਹੀ ਰਹਿ ਗਏ ਹਨ।

ਇਹ ਵੀ ਪੜ੍ਹੋ- ਮਾਲੇਰਕੋਟਲਾ ਵਿਖੇ ਟਿੱਪਰ ਤੇ ਮੋਟਰਸਾਈਕਲ 'ਚ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਦਰਦਨਾਕ ਮੌਤ

ਉਨ੍ਹਾਂ ਕਿਹਾ ਕਿ ਸਰੀਰਕ ਪੱਖੋਂ ਵੀ ਕਮਜ਼ੋਰ ਹੋਣ ਕਾਰਨ ਉਸ ਪਾਸੋਂ ਹੁਣ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਜ਼ਮੀਨ ਪਹਿਲਾ ਹੀ ਗਹਿਣੇ ਹੈ। ਪਹਿਲਾਂ ਇਹ ਗਰੀਬ ਕਿਸਾਨ ਕਿਸਤੀ ਚਲਾ ਕੇ ਘਰ ਦਾ ਗੁਜਾਰਾ ਕਰਦਾ ਸੀ ਪਰ ਹੁਣ ਸਿਹਤ ਠੀਕ ਨਾ ਹੋਣ ਕਾਰਨ ਕਿਸ਼ਤੀ ਵੀ ਨਹੀਂ ਚੱਲਦੀ। ਘਰ ’ਚ ਛੋਟੇ-ਛੋਟੇ ਬੱਚੇ ਹਨ ਜਿਨ੍ਹਾਂ ਨੂੰ ਪਾਲਣਾ ਬਹੁਤ ਮੁਸ਼ਕਲ ਹੋ ਚੁੱਕਾ ਹੈ। ਉਨ੍ਹਾਂ ਸਾਰੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਇਸ ਗਰੀਬ ਦੀ ਵੀ ਸਾਰ ਲਈ ਜਾਵੇ ਅਤੇ ਇਸ ਨਾਲ ਸਿੱਧਾ ਸੰਪਰਕ ਕਰਕੇ ਉਹ ਖ਼ੁਦ ਮਦਦ ਦੇ ਸਕਦਾ ਹੈ ਤਾਂ ਜੋ ਇਹ ਗਰੀਬ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ ਕਿਉਂਕਿ ਸਰਕਾਰ ਤੋਂ ਕੋਈ ਉਮੀਦ ਕਰਨੀ ਬੇਮਾਨੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਸੰਘਰਸ਼ ਕਮੇਟੀ ਵੀ ਆਪਣੀ ਤੌਰ ’ਤੇ ਇਸ ਗਰੀਬ ਕਿਸਾਨ ਦੀ ਮਦਦ ਕਰੇਗੀ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਸਰਕਾਰ, ਹਰ ਬੱਸ ’ਤੇ ਲੱਗੇਗਾ ਇਹ ਯੰਤਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri