ਦਿਹਾਤੀ ਪੁਲਸ ਨੇ 8 ਮਹੀਨਿਆਂ ''ਚ ਫੜੀ 31 ਕਿਲੋ 112 ਗ੍ਰਾਮ ਅਫੀਮ

03/16/2019 10:26:38 AM

ਜਲੰਧਰ (ਸ਼ੋਰੀ)— ਐੱਸ. ਐੱਸ. ਪੀ. ਦਿਹਾਤ ਦਾ ਚਾਰਜ ਸੰਭਾਲੇ ਕਰੀਬ 8 ਮਹੀਨੇ ਨਵਜੋਤ ਸਿੰਘ ਮਾਹਲ ਨੂੰ ਹੋ ਚੁੱਕੇ ਹਨ ਅਤੇ 8 ਮਹੀਨਿਆਂ 'ਚ ਉਨ੍ਹਾਂ ਨੇ ਰਿਕਾਰਡਤੋੜ ਰਿਕਵਰੀ ਦਾ ਗ੍ਰਾਫ ਬਣਾ ਦਿੱਤਾ ਹੈ। ਅੰਕੜਿਆਂ ਮੁਤਾਬਕ ਪੁਲਸ 8 ਮਹੀਨਿਆਂ 'ਚ 31 ਕਿਲੋ 112 ਗ੍ਰਾਮ ਅਫੀਮ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕਰ ਚੁੱਕੀ ਹੈ। ਮਾਹਲ ਦੀ ਟੀਮ ਜਿੱਥੇ ਦਿਨ ਰਾਤ ਮਿਹਨਤ ਕਰਕੇ ਅਪਰਾਧੀਆਂ ਨੂੰ ਕਾਬੂ ਕਰ ਰਹੀ ਹੈ ਅਤੇ ਇਸੇ ਕੜੀ 'ਚ ਪੁਲਸ ਨੇ 5 ਲੋਕਾਂ ਨੂੰ ਕਾਬੂ ਕਰਕੇ 2 ਕਿਲੋ ਅਫੀਮ ਅਤੇ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ (ਦਿਹਾਤ) ਰਾਜਬੀਰ ਸਿੰਘ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਅਤੇ ਡੀ. ਐੱਸ. ਪੀ. ਕਰਤਾਰਪੁਰ ਰਣਜੀਤ ਸਿੰਘ ਅਤੇ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਜਰਨੈਲ ਸਿੰਘ ਦੀ ਅਗਵਾਈ 'ਚ ਥਾਣੇ 'ਚ ਤਾਇਨਾਤ ਸਬ ਇੰਸਪੈਕਟਰ ਮਨਜੀਤ ਸਿੰਘ ਪੁਲਸ ਨਾਲ ਪਿੰਡ ਵਰਿਆਣਾ ਬੱਸ ਅੱਡੇ ਨੇੜੇ ਸਵੇਰੇ ਕਰੀਬ 7.50 ਵਜੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਸ਼ੱਕ ਪੈਣ 'ਤੇ ਰੋਕਣ 'ਤੇ ਪੁੱਛਗਿੱਛ 'ਚ ਉਸ ਨੇ ਆਪਣਾ ਨਾਂ ਮੁਕੇਸ਼ ਕੁਮਾਰ ਪੁੱਤਰ ਰਾਮਨਾਥ ਯਾਦਵ ਵਾਸੀ ਝਾਰਖੰਡ ਦੱਸਿਆ। ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋ 1 ਕਿਲੋ ਅਫੀਮ ਬਰਾਮਦ ਕੀਤੀ। ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਥਾਣਾ ਮਕਸੂਦਾਂ 'ਚ ਤਾਇਨਾਤ ਸਬ ਇੰਸਪੈਕਟਰ ਰਘੂਨਾਥ ਸਿੰਘ ਨੇ ਪੁਲਸ ਪਾਰਟੀ ਸਣੇ ਵਿਧੀਪੁਰ ਫਾਟਕ ਨੇੜਿਓਂ ਨਾਕਾਬੰਦੀ ਦੌਰਾਨ ਗੁਲਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਮਕਾਨ ਨੰ. 170 ਮੁਹੱਲਾ ਕਮਾਲਪੁਰ ਜ਼ਿਲਾ ਹੁਸ਼ਿਆਰਪੁਰ ਕੋਲੋਂ 500 ਗ੍ਰਾਮ ਅਫੀਮ ਬਰਮਾਦ ਹੋਈ। ਦੋਸ਼ੀ ਅਫੀਮ ਦਾ ਧੰਦਾ ਕਰਨ ਦਾ ਆਦੀ ਹੈ ਅਤੇ ਅਫੀਮ ਖਾਂਦਾ ਵੀ ਹੈ। ਹੁਸ਼ਿਆਰਪੁਰ 'ਚ ਦੋਸ਼ੀ ਖਿਲਾਫ ਪਹਿਲਾਂ ਵੀ ਕੇਸ ਦਰਜ ਹੈ ਅਤੇ ਉਹ ਬਾਹਰ ਆ ਕੇ ਫਿਰ ਤੋਂ ਉਕਤ ਕੰਮ ਕਰਨ ਲੱਗਾ।ਉੱਥੇ ਹੀ ਐੱਸ. ਪੀ. ਇਨਵੈਸਟੀਗੇਸ਼ਨ ਰਾਜਬੀਰ ਸਿੰਘ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੀ ਪੁਲਸ ਨੇ ਗਸ਼ਤ ਦੌਰਾਨ ਰੰਧਾਵਾ ਮਸੰਦਾਂ ਸਕੂਲ ਨੇੜੇ ਇਕ ਵਿਅਕਤੀ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ। ਦੋਸ਼ੀ ਮਨੋਜ ਕੁਮਾਰ ਪੁੱਤਰ ਬੇਦਰੀ ਵਾਸੀ ਬਿਹਾਰ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 


ਡੀ. ਐੱਸ. ਪੀ. ਸ਼ਾਹਕੋਟ ਲਖਵੀਰ ਸਿੰਘ ਨੇ ਦੱਸਿਆ ਕਿ ਥਾਣਾ ਮਹਿਤਪੁਰ ਦੇ ਐੱਸ. ਐੱਚ. ਓ. ਸੁਰਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਨੇ ਪਿੰਡ ਮਹੇੜੂ ਪੁਲੀ ਨੇੜਿਓਂ ਸੁਖਵਿੰਦਰ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਚੱਕ ਕਨੀਆ ਥਾਣਾ ਧਰਮਕੋਟ ਮੋਗਾ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਖਿਲਾਫ ਥਾਣਾ ਧਰਮਕੋਟ 'ਚ ਵੀ 25 ਗ੍ਰਾਮ ਹੈਰਇਨ ਦਾ ਕੇਸ ਦਰਜ ਹੈ ਅਤੇ ਉਹ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਉਹ ਧਰਮਕੋਟ ਨੇੜਿਓਂ ਕਿਸੇ ਵਿਅਕਤੀ ਤੋਂ 1600 ਰੁਪਏ ਦੇ ਹਿਸਾਬ ਨਾਲ ਹੈਰੋਇਨ ਲਿਆ ਕੇ 3000 ਰੁਪਏ ਪ੍ਰਤੀ ਗ੍ਰਾਮ ਵੇਚ ਕੇ ਕਮਾਈ ਕਰਦਾ ਸੀ। ਐੱਸ. ਐੱਚ. ਓ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ 10 ਭਗੌੜਿਆਂ ਨੂੰ ਕਾਬੂ ਕਰਨ ਦੇ ਨਾਲ ਨਾਲ ਥਾਣਾ ਮਹਿਤਪੁਰ ਇਲਾਕੇ 'ਚ ਅਪਰਾਧੀਆਂ 'ਤੇ ਪੂਰੀ ਤਰ੍ਹਾਂ ਸਖਤੀ ਕਰ ਰੱਖੀ ਹੈ ਅਤੇ ਸ਼ਰਾਬ ਸਮੱਗਲਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ।

ਔਰਤ ਦਾ ਪਰਸ ਖੋਹਣ ਵਾਲੇ 2 ਗ੍ਰਿਫਤਾਰ
ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ 12.3.2019 ਨੂੰ ਦਰਸ਼ਨਾ ਰਾਣੀ ਨਾਂ ਦੀ ਔਰਤ ਨੂੰ ਪਿੰਡ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਰੋਕ ਕੇ ਔਰਤ ਦਾ ਪਰਸ ਖੋਹਿਆ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਅਤੇ ਸੂਚਨਾ ਦੇ ਆਧਾਰ 'ਤੇ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਰਸ਼ਪਾਲ ਸਿੰਘ, ਸਿਮਰਨਜੀਤ ਉਰਫ ਕਾਕਾ ਪੁੱਤਰ ਸੁਖਦੇਵ ਸਿੰਘ ਵਾਸੀ ਬਾਹਮਣੀਆ ਥਾਣਾ ਸ਼ਾਹਕੋਟ ਨੂੰ ਕਾਬੂ ਕਰਕੇ ਵਾਰਦਾਤ ਵਿਚ ਵਰਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰ ਲਿਆ। ਜਦਕਿ ਉਨ੍ਹਾਂ ਦਾ ਤੀਜਾ ਸਾਥੀ ਪਵਨ ਲਾਲ ਪੁੱਤਰ ਗੁਰਦਿਆਲ ਵਾਸੀ ਪਿੰਡ ਬਾਹਮਣੀਆ ਫਰਾਰ ਹੈ, ਜਿਸ ਨੂੰ ਪੁਲਸ ਜਲਦੀ ਗ੍ਰਿਫਤਾਰ ਕਰ ਲਵੇਗੀ।

ਅਫੀਮ ਸਮੱਗਲਿੰਗ ਦੇ ਧੰਦੇ 'ਚ ਪ੍ਰਵਾਸੀ ਅੱਗੇ
ਉੱਥੇ ਹੀ ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਅਫੀਮ ਸਮੱਗਲਿੰਗ ਦੇ ਧੰਦੇ 'ਚ ਇਨ੍ਹੀਂ ਦਿਨੀਂ ਪ੍ਰਵਾਸੀ ਅੱਗੇ ਜਾ ਰਹੇ ਹਨ। ਦੋਸ਼ੀ ਮੁਕੇਸ਼ ਝਾਰਖੰਡ ਤੋਂ ਅਫੀਮ ਬੱਸ 'ਚ ਸਵਾਰ ਹੋ ਕੇ ਲਿਆਇਆ ਸੀ। ਉਸ ਨੇ ਮਕਸੂਦਾਂ ਇਲਾਕੇ 'ਚ ਪ੍ਰਵਾਸੀਆਂ ਨੂੰ ਅਫੀਮ ਵੇਚਣੀ ਸੀ। ਜਦ ਕਿ ਮਨੋਜ ਬੰਗਾਲ ਤੋਂ ਅਫੀਮ ਟ੍ਰੇਨ 'ਚ ਸਵਾਰ ਹੋ ਕੇ ਲਿਆਇਆ ਸੀ। ਖਾਸ ਗੱਲ ਇਹ ਹੈ ਕਿ ਦੋਸ਼ੀ ਦਿਖਾਵੇ ਲਈ ਹੀ ਫਟੇ ਪੁਰਾਣੇ ਕੱਪੜੇ ਪਾ ਕੇ ਸਫਰ ਕਰਦਾ ਸੀ ਤਾਂ ਕਿ ਪੁਲਸ ਨੂੰ ਉਸ 'ਤੇ ਸ਼ੱਕ ਨਾ ਹੋਵੇ। ਮਨੋਜ ਨੇ ਰੰਧਾਵਾ ਮੰਸਦਾਂ ਨੇੜੇ ਪ੍ਰਵਾਸੀ ਵਿਅਕਤੀ ਨੂੰ ਹੀ ਅਫੀਮ ਸਪਲਾਈ ਕਰਨੀ ਸੀ। ਉੱਥੇ ਹੀ ਗੁਲਜੀਤ ਹੁਸ਼ਿਆਰਪੁਰ ਬੱਸ ਸਟੈਂਡ ਨੇੜੇ ਮੀਟ ਦੀ ਦੁਕਾਨ ਚਲਾਉਂਦਾ ਹੈ। ਉੱਥੇ ਹੀ ਪ੍ਰਵਾਸੀ ਨਾਲ ਉਸ ਦੀ ਦੋਸਤੀ ਹੋਈ ਉਸ ਤੋਂ ਅਫੀਮ ਖਰੀਦ ਕੇ ਉਹ ਜਲੰਧਰ ਦੇ ਪਿੰਡ ਅਮਾਨਤਪੁਰ 'ਚ ਪ੍ਰਵਾਸੀ ਨੂੰ ਸਪਲਾਈ ਕਰਨੀ ਸੀ। ਦੇਖਿਆ ਜਾਵੇ ਤਾਂ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਜਾਂ ਹੋਰ ਵਾਹਨਾਂ ਦੀ ਠੀਕ ਤਰ੍ਹਾਂ ਨਾਲ ਚੈਕਿੰਗ ਨਹੀਂ ਹੁੰਦੀ, ਜੇ ਹੁੰਦੀ ਤਾਂ ਉਕਤ ਨਸ਼ਾ ਜਲੰਧਰ ਨਾ ਪੁੱਜਦਾ।

shivani attri

This news is Content Editor shivani attri