ਪਿੰਡ ਨਾਹਲਾ ਵਿਖੇ ਨੌਜਵਾਨ ਦੀ ਲਾਸ਼ ਬਰਾਮਦ, ਭੈਣ ਨੇ ਕੀਤੀ ਪਛਾਣ

02/17/2020 1:20:46 PM

ਜਲੰਧਰ/ਲਾਂਬੜਾ (ਮਾਹੀ, ਸੋਨੂੰ)— ਇਥੋਂ ਦੇ ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਨਾਹਲਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਦੀ ਲਾਸ਼ ਪਾਣੀ ਦੀ ਟੈਂਕੀ ਦੇ ਕੋਲੋਂ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਰਿਤਿਕ ਦੇ ਰੂਪ 'ਚ ਹੋਈ ਹੈ, ਜੋਕਿ ਅਰਮਾਨ ਹਸਪਤਾਲ 'ਚ ਹੈਲਪਰ ਦੇ ਰੂਪ 'ਚ ਕੰਮ ਕਰਦਾ ਸੀ। ਸੂਚਨਾ ਪਾ ਕੇ ਏ. ਡੀ. ਸੀ. ਪੀ. ਸਰਬਜੀਤ ਬਾਹੀਆ ਨੇ ਦੱਸਿਆ ਕਿ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੀ ਪਾਣੀ ਵਾਲੀ ਟੈਂਕੀ ਦੇ ਕੋਲੋਂ ਇਕ ਲਾਸ਼ ਮਿਲੀ ਹੈ। ਸੂਚਪਾ ਨਾ ਪਾ ਕੇ ਉਹ ਮੌਕੇ 'ਤੇ ਪੁਲਸ ਪਾਰਟੀ ਦੇ ਨਾਲ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲਿਆ। ਸ਼ੁਰੂਆਤੀ ਜਾਂਚ 'ਚ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਨੌਜਵਾਨ ਨੂੰ ਖੂਨ ਦੀ ਉਲਟੀ ਹੋਈ ਸੀ।  ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ।


ਭੈਣ ਨੇ ਕੀਤੀ ਪਛਾਣ
ਮ੍ਰਿਤਕ ਦੀ ਭੈਣ ਦੀਪਿਕਾ ਨੇ ਦੱਸਿਆ ਕਿ ਉਸ ਦਾ ਭਰਾ ਰਿਤਿਕ ਬੀਤੀ ਸ਼ਾਮ ਨੂੰ ਘਰੋਂ ਕਿਸੇ ਕੰਮ ਲਈ ਗਿਆ ਸੀ ਪਰ ਵਾਪਸ ਨਹੀਂ ਆਇਆ, ਜਿਸ ਨੂੰ ਵਾਰ-ਵਾਰ ਫੋਨ ਵੀ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਅਤੇ ਅੱਜ ਸਵੇਰੇ ਉਨ੍ਹਾਂ ਦੇ ਘਰ ਆ ਕੇ ਇਕ ਵਿਅਕਤੀ ਨੇ ਦੱੱਸਿਆ ਕਿ ਟੈਂਕੀ ਦੇ ਕੋਲੋਂ ਇਕ ਲਾਸ਼ ਮਿਲੀ ਹੈ।

ਉਸ ਤੋਂ ਬਾਅਦ ਦੀਪਿਕਾ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ। ਪਿੰਡ ਦੇ ਸਰਪੰਚ ਜਸਪਾਲ ਨੇ ਦੱਸਿਆ ਉਨ੍ਹਾਂ ਨੂੰ ਸਵੇਰੇ ਵਾਟਰ ਮੈਨ ਤੋਂ ਸੂਚਨਾ ਮਿਲੀ ਸੀ ਕਿ ਪਾਣੀ ਦੀ ਟੈਂਕੀ ਦੇ ਕੋਲ ਲਾਸ਼ ਪਈ ਹੈ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ।

shivani attri

This news is Content Editor shivani attri