ਚੰਡੀਗੜ੍ਹ ਤੇ ਅਰੁਣਾਚਲ ਪ੍ਰਦੇਸ਼ ਦੀਆਂ 5 ਪੇਟੀਆਂ ਸ਼ਰਾਬ ਫੜੀਆਂ

03/21/2019 10:46:44 AM

ਜਲੰਧਰ (ਮ੍ਰਿਦੁਲ)— ਥਾਣਾ 5 ਦੀ ਪੁਲਸ ਨੇ 5 ਪੇਟੀਆਂ ਸ਼ਰਾਬ ਦੀਆਂ ਫੜੀਆਂ ਹਨ ਪਰ ਪੁਲਸ ਦੇ ਹੱਥੋਂ ਮੁਲਜ਼ਮ ਫਰਾਰ ਹੋ ਗਿਆ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਦਾਨਿਸ਼ਮੰਦਾਂ ਦੇ ਲਸੂੜੀ ਮੁਹੱਲੇ ਦਾ ਰਹਿਣ ਵਾਲਾ ਪੰਕਜ ਕੁਮਾਰ ਅਰੁਣਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਜਲੰਧਰ 'ਚ ਕਾਫੀ ਮਹਿੰਗੇ ਰੇਟ 'ਤੇ ਵੇਚ ਰਿਹਾ ਹੈ। ਜਿਸ ਸਬੰਧੀ ਪੁਲਸ ਨੇ ਉਕਤ ਮੁਲਜ਼ਮ 'ਤੇ ਟ੍ਰੈਪ ਲਗਾਇਆ ਹੋਇਆ ਸੀ। ਪੁਲਸ ਨੂੰ ਮੁਲਜ਼ਮ ਦੀ ਸੂਚਨਾ ਮਿਲਦੇ ਹੀ ਛਾਪੇਮਾਰੀ ਇਕ ਕੇਬਲ ਦੀ ਦੁਕਾਨ 'ਤੇ ਕੀਤੀ ਤਾਂ ਬਸਤੀ ਦਾਨਿਸ਼ਮੰਦਾਂ ਇਲਾਕੇ ਤੋਂ ਉਕਤ ਮੁਲਜ਼ਮ ਫਰਾਰ ਹੋ ਗਿਆ ਪਰ ਉਸ ਦੀ ਦੁਕਾਨ ਤੋਂ 5 ਪੇਟੀਆਂ ਸ਼ਰਾਬ ਬਰਾਮਦ ਹੋ ਗਈ ਹੈ। ਮੁਲਜ਼ਮ ਪੰਕਜ ਕੁਮਾਰ 'ਤੇ ਕੇਸ ਦਰਜ ਕਰ ਕੇ ਉਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

shivani attri

This news is Content Editor shivani attri