ਪੁਲਸ ਨਾਕੇ ਤੋਂ ਭਜਾਈ ਇਨੋਵਾ ’ਚੋਂ 38 ਪੇਟੀਆਂ ਸ਼ਰਾਬ ਬਰਾਮਦ

09/03/2019 7:04:40 PM

ਨਵਾਂਸ਼ਹਿਰ, (ਤ੍ਰਿਪਾਠੀ)- ਪੁਲਸ ਨਾਕੇ ਤੋਂ ਭਜਾਈ ਇਨੋਵਾ ਗੱਡੀ ਦੇ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਕਬਜ਼ੇ ’ਚ ਲਈ ਗੱਡੀ ’ਚੋਂ ਪੁਲਸ ਨੇ 38 ਪੇਟੀਆਂ ਸ਼ਰਾਬ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਦੋਂਕਿ ਗੱਡੀ ਦਾ ਚਾਲਕ ਪੁਲਸ ਨੂੰ ਚਕਮਾ ਦੇ ਕੇ ਮੌਕੇ ’ਤੇ ਫਰਾਰ ਹੋ ਗਿਆ। ਆਬਕਾਰੀ ਇੰਸਪੈਕਟਰ ਗੁਰਿੰਦਰਪਾਲ ਸਰਕਲ ਇੰਚਾਰਜ ਨੇ ਪੁਲਸ ਜਾਣਕਾਰੀ ਵਿਚ ਦੱਸਿਆ ਕਿ ਉਨ੍ਹਾਂ ਦੀ ਟੀਮ ਪ੍ਰਾਈਵੇਟ ਵਾਹਨਾਂ ਦੀ ਚੈਕਿੰਗ ਦੇ ਸਿਲਸਿਲੇ ਵਿਚ ਬੱਸ ਅੱਡਾ ਬੇਗਮਪੁਰ ਦੇ ਨੇਡ਼ੇ ਮੌਜੂਦ ਸੀ ਕਿ ਸਾਹਮਣੇ ਤੋਂ ਆ ਰਹੀ ਇਕ ਇਨੋਵਾ ਗੱਡੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਲਾਪ੍ਰਵਾਹੀ ਨਾਲ ਗੱਡੀ ਨੂੰ ਭਜਾ ਕੇ ਲੈ ਗਿਆ। ਪੁਲਸ ਵੱਲੋਂ ਉਪਰੋਕਤ ਗੱਡੀ ਦਾ ਪਿੱਛਾ ਕਰਨ ’ਤੇ ਚਾਲਕ ਨੇ ਸਡ਼ਕ ਕੰਢੇ ਦਰੱਖ਼ਤ ’ਚ ਗੱਡੀ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਆਬਕਾਰੀ ਇੰਸਪੈਕਟਰ ਦੀ ਮੌਜੂਦਗੀ ’ਤੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 38 ਪੇਟੀਆਂ ਸ਼ਰਾਬ ਬਰਾਮਦ ਹੋਈ। ਪੁਲਸ ਨੇ ਅਣਪਛਾਤੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa