ਜਲੰਧਰ: SSP ਇਨ ਐਕਸ਼ਨ, ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 4 ਪੁਲਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ

07/21/2021 1:23:51 PM

ਜਲੰਧਰ (ਸ਼ੋਰੀ)– ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਿਰ ਰਹਿਣ ਵਾਲੇ ਪੁਲਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ ਹੈ। ਐੱਸ. ਐੱਸ. ਪੀ. ਦਿਹਾਤੀ ਨਵੀਨ ਸਿੰਗਲਾ ਨੇ ਵੱਡਾ ਐਕਸ਼ਨ ਲੈਂਦਿਆਂ ਡਿਊਟੀ ਤੋਂ ਗੈਰ-ਹਾਜ਼ਿਰ ਰਹਿਣ ਵਾਲੇ 4 ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਪੁਲਸ ਕਾਂਸਟੇਬਲ ਯਾਦਵਿੰਦਰ ਸਿੰਘ ਇਕ ਸਾਲ 16 ਦਿਨਾਂ, ਪੀ. ਪੀ. ਐੱਚ. ਸੀ. ਲਖਵਿੰਦਰ ਸਿੰਘ ਪਹਿਲਾਂ 123 ਦਿਨਾਂ ਤੇ ਹੁਣ 25 ਜੂਨ ਤੋਂ ਅਤੇ ਕਾਂਸਟੇਬਲ ਮਨਦੀਪ ਸਿੰਘ ਇਕ ਸਾਲ 2 ਮਹੀਨੇ 16 ਦਿਨਾਂ ਤੋਂ ਅਤੇ ਕਾਂਸਟੇਬਲ ਗਗਨਦੀਪ ਸਿੰਘ 10 ਮਹੀਨੇ ਅਤੇ 25 ਦਿਨਾਂ ਤੋਂ ਲਗਾਤਾਰ ਗੈਰ-ਹਾਜ਼ਰ ਹਨ।

ਇਹ ਵੀ ਪੜ੍ਹੋ: ਸਿੱਧੂ ਨੂੰ ਪ੍ਰਧਾਨ ਬਣਾਉਣ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਵਿਧਾਇਕ ਗਿਲਜ਼ੀਆਂ ਨੇ ਕੈਪਟਨ ਬਾਰੇ ਆਖੀ ਵੱਡੀ ਗੱਲ

ਉਕਤ ਕਰਮਚਾਰੀ ਬਿਨਾਂ ਦੱਸੇ ਆਪਣੀ ਡਿਊਟੀ ਤੋਂ ਗੈਰ-ਹਾਜ਼ਿਰ ਰਹੇ ਅਤੇ ਮਹਿਕਮੇ ਦੀ ਜਾਂਚ ਵਿਚ ਵੀ ਸ਼ਾਮਲ ਨਹੀਂ ਹੋਏ, ਜਿਸ ਕਾਰਨ ਇਨ੍ਹਾਂ ਵਿਰੁੱਧ ਕਾਰਵਾਈ ਕਰ ਕੇ ਇਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਂਸਟੇਬਲ ਯਾਦਵਿੰਦਰ ਸਿੰਘ ਜਿਹੜਾ ਬਿਨਾਂ ਛੁੱਟੀ ਲਏ ਕੈਨੇਡਾ ਚਲਾ ਗਿਆ ਸੀ ਅਤੇ ਉਥੇ ਹੀ ਰਹਿ ਰਿਹਾ ਹੈ। ਕਾਂਸਟੇਬਲ ਮਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 26-8-2020 ਧਾਰਾ 379, 411, 457 ਅਤੇ 380 ਥਾਣਾ ਸਿਵਲ ਲਾਈਨਜ਼ ਬਟਾਲਾ ਵਿਚ ਦਰਜ ਹੈ। ਕਾਂਸਟੇਬਲ ਗਗਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 146, 28-8-2020 ਧਾਰਾ 420 ਅਧੀਨ ਥਾਣਾ ਸਦਰ ਗੁਰਦਾਸਪੁਰ ਵਿਚ ਦਰਜ ਹੋਇਆ ਸੀ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਆਪਣੇ ਧੜੇ ਨੂੰ ਮਜ਼ਬੂਤੀ ਦੇਣ ਦਾ ਕੰਮ ਸ਼ੁਰੂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਦਿੱਤੀਆਂ ਇਨੋਵਾ ਗੱਡੀਆਂ

ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਪੰਜਾਬ ਪੁਲਸ ਅਨੁਸ਼ਾਸਿਤ ਵਿਭਾਗ ਹੈ ਅਤੇ ਕੋਈ ਵੀ ਕਰਮਚਾਰੀ ਇਸ ਦੇ ਅਨੁਸ਼ਾਸਨ ਨੂੰ ਭੰਗ ਨਹੀਂ ਕਰ ਸਕਦਾ। ਜੇਕਰ ਭਵਿੱਖ ਵਿਚ ਵੀ ਕੋਈ ਪੁਲਸ ਮੁਲਾਜ਼ਮ ਲਾਪਰਵਾਹੀ ਵਰਤਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ: ਜੀਜੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਛੋਟੀ ਭੈਣ, ਦੁਖੀ ਭਰਾ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri