ਪੁਲਸ ਵੱਲੋਂ ਪਿੰਡ ਲੰਗੜੋਆ ਦੇ ਨਸ਼ਾ ਸਮੱਗਲਰਾਂ ਦੇ ਘਰਾਂ ''ਤੇ ਰੇਡ

09/13/2019 12:20:47 PM

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਪੁਲਸ ਵੱਲੋਂ ਜ਼ਿਲੇ 'ਚ ਨਸ਼ੇ ਦੇ ਤੌਰ 'ਤੇ ਬਦਨਾਮ ਪਿੰਡਾਂ 'ਚ ਕੀਤੀ ਜਾ ਰਹੀ ਸਰਪ੍ਰਾਈਜ਼ ਚੈਕਿੰਗ ਦੌਰਾਨ ਡੀ.ਐੱਸ.ਪੀ. ਕੈਲਾਸ਼ ਚੰਦਰ ਦੀ ਅਗਵਾਈ 'ਚ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪਿੰਡ ਲੰਗੜੋਆ 'ਚ ਨਸ਼ਾ ਸਮੱਗਲ ਕਰਨ ਵਾਲੇ ਕਰੀਬ ਦਰਜਨ ਭਰ ਘਰਾਂ ਦੀ ਚੈਕਿੰਗ ਕੀਤੀ।ਕਰੀਬ 2 ਘੰਟੇ ਚੱਲੀ ਚੈਕਿੰਗ ਦੇ ਬਾਵਜੂਦ ਪੁਲਸ ਦੇ ਹੱਥ ਨਸ਼ੇ ਦੀ ਕੋਈ ਰਿਕਵਰੀ ਨਹੀਂ ਲੱਗ ਪਾਈ। ਪੁਲਸ ਦੇ ਸਕੂਨ ਦੀ ਗੱਲ ਇਹ ਰਹੀ ਕਿ ਇਸੇ ਪਿੰਡ ਦੇ ਇਕ ਨਸ਼ਾ ਸਮੱਗਲਰ ਨੂੰ ਸੀ.ਆਈ.ਏ. ਸਟਾਫ ਦੀ ਪੁਲਸ ਨੇ ਇਕ ਨਾਕੇ ਦੌਰਾਨ 50 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਪੁਲਸ ਪਹਿਲਾਂ ਵੀ ਇਸ ਪਿੰਡ 'ਚ ਕਰ ਚੁੱਕੀ ਹੈ ਅਚਨਚੇਤ ਚੈਕਿੰਗ
ਨਸ਼ਾ ਸਮੱਗਲ ਕਰਨ ਵਾਲੇ ਬਦਨਾਮ ਪਿੰਡਾਂ 'ਚ ਪੁਲਸ ਵੱਲੋਂ ਪਿਛਲੇ ਸਮੇਂ ਤੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਕਰ ਕੇ ਪਿੰਡ ਲੰਗੜੋਆ 'ਚ ਪੁਲਸ ਪਹਿਲਾਂ ਵੀ ਅਚਨਚੇਤ ਰੇਡ ਕਰ ਚੁੱਕੀ ਹੈ ਜਿਸ 'ਚ ਵੀ ਪੁਲਸ ਦੇ ਹੱਥ ਖਾਲੀ ਰਹੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਹੋਈ ਕਰੀਬ ਅੱਧੀ ਦਰਜਨ ਅਜਿਹੀ ਹੀ ਰੇਡ 'ਚ ਪੁਲਸ ਨੂੰ ਕਿਸੇ ਵੀ ਰੇਡ 'ਚ ਨਸ਼ੇ ਦੀ ਰਿਕਵਰੀ ਨਹੀਂ ਮਿਲੀ ਹੈ।

ਰੇਡ ਕਾਰਣ ਨਸ਼ਾ ਸਮੱਗਲਰਾਂ 'ਚ ਮਚਿਆ ਹੜਕੰਪ
ਨਸ਼ਿਆਂ ਖਿਲਾਫ਼ ਕੀਤੀ ਜਾ ਰਹੀ ਅਚਨਚੇਤ ਰੇਡ 'ਚ ਨਸ਼ੇ ਦੀ ਰਿਕਵਰੀ ਨਾ ਮਿਲ ਪਾਉਣ ਸਬੰਧੀ ਪੁੱਛੇ ਗਏ ਸਵਾਲ 'ਤੇ ਡੀ.ਐੱਸ.ਪੀ. ਕੈਲਾਸ਼ ਚੰਦਰ ਨੇ ਦੱਸਿਆ ਕਿ ਜ਼ਿਲੇ ਭਰ 'ਚ ਪੁਲਸ ਵੱਲੋਂ ਲਗਾਤਾਰ ਰੇਡ ਕਰ ਕੇ ਨਸ਼ਾ ਸਮੱਗਲਰਾਂ ਦੇ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾ ਰੱਖੀ ਹੈ। ਪੁਲਸ ਵੱਲੋਂ ਕੀਤੀ ਜਾਣ ਵਾਲੀ ਰੇਡ ਤੋਂ ਜਿੱਥੇ ਨਸ਼ਾ ਸਮੱਗਲਰਾਂ 'ਚ ਹੜਕੰਪ ਮਚਿਆ ਹੋਇਆ ਹੈ ਅਤੇ ਉਹ ਆਪਣੀ ਨਸ਼ਾ ਸਪਲਾਈ ਨੂੰ ਬੰਦ ਕਰਨ 'ਚ ਮਜਬੂਰ ਹੋ ਰਹੇ ਹਨ।

Shyna

This news is Content Editor Shyna