ਤਹਿਸੀਲਦਾਰ ਲਈ ਤਰਸੀ ਫਿਲੌਰ ਤਹਿਸੀਲ, ਲੋਕਾਂ ਨੂੰ ਕੰਮ ਕਰਾਉਣ ''ਚ ਆ ਰਹੀ ਭਾਰੀ ਪ੍ਰੇਸ਼ਾਨੀ

10/12/2023 12:31:21 PM

ਗੋਰਾਇਆ (ਮੁਨੀਸ਼) : ਵਿਧਾਨ ਸਭਾ ਹਲਕਾ ਫਿਲੌਰ ਦੀ ਤਹਿਸੀਲ ਫਿਲੌਰ ਪਿਛਲੇ 4 ਮਹੀਨਿਆਂ ਤੋਂ ਬਿਨਾਂ ਤਹਿਸੀਲਦਾਰ ਦੇ ਦੂਜੇ ਜ਼ਿਲ੍ਹੇ ਦੇ ਤਹਿਸੀਲਦਾਰ ਦੇ ਸਿਰ ’ਤੇ ਚੱਲ ਰਹੀ ਹੈ ਅਤੇ ਤਹਿਸੀਲ ਵਿਚ ਇਕ ਜਾਂ ਦੋ ਦਿਨ ਹੀ ਕੰਮ ਹੁੰਦਾ ਹੈ। ਇਸ ਕਾਰਨ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਤਹਿਸੀਲਦਾਰ ਦੇ ਇਲਾਵਾ ਸਬ-ਤਹਿਸੀਲਦਾਰ ਲਈ ਵੀ ਫਿਲੌਰ ਤਰਸ ਰਿਹਾ ਹੈ।ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਨਾਇਬ ਤਹਿਸੀਲਦਾਰ ਇਕ ਮਹੀਨੇ ਦੀ ਛੁੱਟੀ ’ਤੇ ਹੈ, ਜਿਸ ਕਾਰਨ ਨਾਇਬ ਤਹਿਸੀਲਦਾਰ ਦਾ ਐਡੀਸ਼ਨਲ ਚਾਰਜ ਨਕੋਦਰ ਦੇ ਨਾਇਬ ਤਹਿਸੀਲਦਾਰ ਨੂੰ ਦਿੱਤਾ ਗਿਆ ਹੈ,ਜਿਸ ਤੋਂ ਲੱਗਦਾ ਹੈ ਕਿ ਸਰਕਾਰ ਕੋਲ ਹਲਕਾ ਫਿਲੌਰ ਲਈ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹੀ ਨਹੀਂ ਹੈ।

ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ

ਜੇਕਰ ਤਹਿਸੀਲ ਫਿਲੌਰ ਦੀ ਗੱਲ ਕੀਤੀ ਜਾਵੇ ਤਾਂ ਇਸ ਅਧੀਨ ਸਬ-ਤਹਿਸੀਲ ਗੁਰਾਇਆ, ਸਬ-ਤਹਿਸੀਲ ਨੂਰਮਹਿਲ ਅਤੇ ਫਿਲੌਰ ਆਉਂਦੀ ਹੈ। ਲਗਭਗ 242 ਪਿੰਡ ਤਹਿਸੀਲ ਫਿਲੌਰ ਅਧੀਨ ਆਉਂਦੇ ਹਨ, ਜੋ ਅਧਿਕਾਰੀਆਂ ਦੇ ਅਹੁਦੇ ਦੀ ਪੱਕੇ ਤੌਰ ’ਤੇ ਤਾਇਨਾਤੀ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਸਰਕਾਰ ਨੇ ਨਗਰ ਕੌਂਸਲ ਬਿਲਗਾ ਅਤੇ ਨਗਰ ਕੌਂਸਲ ਗੁਰਾਇਆ ਦੀਆਂ ਚੋਣਾਂ ਨਵੰਬਰ ਵਿਚ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਲੋਕ ਸਭਾ ਅਤੇ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਦਾ ਕੰਮ ਵੀ ਚੱਲ ਰਿਹਾ ਹੈ। ਬਿਲਗਾ ਨਗਰ ਕੌਂਸਲ ਵਿਚ ਰਿਟਰਨਿੰਗ ਅਫਸਰ ਵੀ ਤਹਿਸੀਲਦਾਰ ਫਿਲੌਰ ਨੂੰ ਨਿਯੁਕਤ ਕੀਤਾ ਜਾਂਦਾ ਹੈ, ਜਦਕਿ ਉਥੇ ਪੱਕੇ ਤੌਰ ’ਤੇ ਕੋਈ ਤਹਿਸੀਲਦਾਰ ਦੇ ਅਹੁਦੇ ’ਤੇ ਨਹੀਂ ਹੈ।

ਤਹਿਸੀਲ ਫਿਲੌਰ ਵਿਚ ਕੰਮ ਕਰਵਾਉਣ ਆਏ ਐਡਵੋਕੇਟ ਇੰਦਰਜੀਤ ਵਰਮਾ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਮ ਕਰਵਾਉਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਨਕੋਦਰ ਦੇ ਨਾਇਬ ਤਹਿਸੀਲਦਾਰ ਨੂੰ ਨਕੋਦਰ ਤਹਿਸੀਲ ਦੇ ਤਹਿਸੀਲਦਾਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫਿਲੌਰ ਦੇ ਨਾਇਬ ਤਹਿਸੀਲਦਾਰ ਦਾ ਵੀ ਵਾਧੂ ਚਾਰਜ ਉਨ੍ਹਾਂ ਨੂੰ ਹੀ ਦਿੱਤਾ ਹੋਇਆ ਹੈ। ਭਾਵ ਇਕ ਨਾਇਬ ਤਹਿਸੀਲਦਾਰ ਨੂੰ 2 ਥਾਵਾਂ ਦਾ ਵਾਧੂ ਚਾਰਜ ਸੌਂਪਿਆ ਹੋਇਆ ਹੈ, ਜਦਕਿ ਤਹਿਸੀਲਦਾਰ ਦਾ ਚਾਰਜ ਫਿਲੌਰ ਤੋਂ ਲਗਭਗ 100 ਕਿਲੋਮੀਟਰ ਦੂਰ ਦੂਸਰੇ ਜ਼ਿਲ੍ਹੇ ਦੇ ਤਹਿਸੀਲਦਾਰ ਨੂੰ ਦਿੱਤਾ ਹੈ।

ਇਹ ਵੀ ਪੜ੍ਹੋ: ਤਹਿਸੀਲਾਂ 'ਚ ਹੁੰਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ, ਪੰਜਾਬ ਸਰਕਾਰ ਵੱਲੋਂ ਰਜਿਸਟਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ

ਉੱਥੇ ਹੀ ਤਹਿਸੀਲ ਫਿਲੌਰ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨ ’ਤੇ ਜਸਵੰਤ ਸਿੰਘ ਨੇ ਕਿਹਾ ਕਿ 30 ਜੂਨ ਨੂੰ ਤਹਿਸੀਲਦਾਰ ਬਲਜਿੰਦਰ ਸਿੰਘ ਦੀ ਬਦਲੀ ਦੇ ਆਰਡਰ ਆ ਗਏ ਸਨ, ਜਿਨ੍ਹਾਂ ਨੇ 20 ਜੁਲਾਈ ਨੂੰ ਚਾਰਜ ਛੱਡ ਦਿੱਤਾ ਸੀ। ਇਸ ਤੋਂ ਬਾਅਦ 28 ਜੁਲਾਈ ਨੂੰ ਵਿਸ਼ਾਲ ਵਰਮਾ ਤਹਿਸੀਲਦਾਰ ਨੇ ਵਾਧੂ ਚਾਰਜ ਲਿਆ ਸੀ, ਜਦਕਿ ਨਾਇਬ ਤਹਿਸੀਲਦਾਰ ਸੁਨੀਤਾ ਖੇਲਨ 1 ਅਕਤੂਬਰ ਤੋਂ 31 ਅਕਤੂਬਰ ਤਕ ਛੁੱਟੀ ’ਤੇ ਹੈ, ਜਿਸ ਕਾਰਨ ਨਕੋਦਰ ਦੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਥੇ ਪੱਕੇ ਤੌਰ ’ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨਿਯੁਕਤ ਕਰੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਹੁਣ ਨਹੀਂ ਬਖਸ਼ਿਆ ਜਾਵੇਗਾ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ, ਪ੍ਰਸ਼ਾਸਨ ਨੇ ਦਿਖਾਏ ਤਿੱਖੇ ਤੇਵਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha