ਫਗਵਾੜਾ ਕਾਂਡ ਦੇ ਵਿਰੋਧ ''ਚ ਭੁੱਖ ਹੜਤਾਲ ''ਤੇ ਬੈਠੇ ਬਹੁਜਨ ਸੰਘਰਸ਼ ਆਰਗੇਨਾਈਜ਼ੇਸ਼ਨ ਦੇ ਵਰਕਰ

04/23/2018 11:39:24 AM

ਜਲੰਧਰ/ਫਗਵਾੜਾ (ਜਤਿੰਦਰ, ਕੈਂਥ, ਚਾਂਦ)— ਬਹੁਜਨ ਸੰਘਰਸ਼ ਆਰਗੇਨਾਈਜ਼ੇਸ਼ਨ ਇੰਡੀਆ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਅਹੁਦੇਦਾਰ ਪਵਨ ਸੇਠੀ, ਸਰਬਣ ਕੋਲ, ਰਜਿੰਦਰ ਗੇਰਾ, ਮੋਹਿੰਦਰ ਪਾਲ ਥਾਪਰ, ਰਵੀ ਹਰਦਾਸਪੁਰ ਸਮੇਤ ਕਈ ਆਗੂ ਫਗਵਾੜਾ 'ਚ ਸੰਵਿਧਾਨ ਚੌਕ ਨੂੰ ਲੈ ਕੇ ਹੋਏ ਖੂਨੀ ਕਾਂਡ ਸਬੰਧੀ ਸ਼ਰਾਰਤੀ ਅਨਸਰਾਂ ਅਤੇ ਪੁਲਸ-ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਬੈਠੇ ਭੁੱਖ ਹੜਤਾਲ 'ਤੇ ਵਰਕਰਾਂ ਭੈਣ ਸੰਤੋਸ਼ ਕੁਮਾਰੀ ਭਾਰਤੀ ਰਿਪਬਲਿਕਨ ਪਾਰਟੀ ਦੀ ਸੂਬਾ ਪ੍ਰਧਾਨ ਉਚੇਚੇ ਤੌਰ 'ਤੇ ਫਗਵਾੜਾ ਵਿਖੇ ਪਹੁੰਚੀ, ਜਿਥੇ ਉਨ੍ਹਾਂ ਨੇ ਇਕ ਮੰਗ ਪੱਤਰ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਣ ਲਈ ਵਿਖਾਇਆ। ਇਸ ਮੰਗ-ਪੱਤਰ ਨੂੰ ਪੜ੍ਹ ਕੇ ਭੈਣ ਕੁਮਾਰੀ ਸੰਤੋਸ਼ ਨੇ ਆਖਿਆ ਕਿ ਜਲਦੀ ਹੀ ਇਨ੍ਹਾਂ ਸਾਰੀਆਂ ਮੰਗਾਂ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸਮਾਜ ਦੇ ਲੋਕਾਂ 'ਤੇ ਹੋਏ ਕਰਾਸ ਪਰਚੇ ਨੂੰ ਰੱਦ ਕਰਵਾਉਣਾ, ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਇਨਸਾਫ ਦਿਵਾਉਣਾ , ਪੁਲਸ ਦੀ ਮੌਜੂਦਗੀ 'ਚ ਇਹ ਘਟਨਾ ਵਾਪਰਨੀ ਸਬੰਧੀ ਪੁਲਸ ਅਫਸਰ ਦੀ ਬਦਲੀ ਕਰਵਾਉਣਾ, ਸੰਵਿਧਾਨ ਚੌਕ ਨੂੰ ਬਣਾਉਣਾ ਆਦਿ ਮੰਗਾਂ ਲਿਖੀਆਂ ਸਨ, ਜਿਨ੍ਹਾਂ ਨੂੰ ਭੈਣ ਸੰਤੋਸ਼ ਕੁਮਾਰੀ ਆਪ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤਾਂ ਕਿ ਇਹ ਮੰਗਾਂ ਨੂੰ ਮੰਨਵਾ ਕੇ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਅਮਨ-ਸ਼ਾਂਤੀ ਦਾ ਮਾਹੌਲ ਬਣੇ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੁਲਦੀਪ ਕੌਰ, ਰੋਬਿਨ, ਜਗਤਾਰ ਸਿੰਘ ਹਰਦੁਆਰੀ ਲਾਲ, ਵਿਜੈ ਜੱਸਲ, ਤਰਸੇਮ ਜੱਸੀ, ਗੁਰਦੇਵ ਰੱਤੂ, ਧਰਮਿੰਦਰ ਸਿੰਘ ਭੁਲਾਰਾਈ ਆਦਿ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਘਟਨਾ ਸਬੰਧੀ ਨਿੰਦਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਸੀ ਭਾਈਚਾਰਕ ਸਾਂਝ ਬਣਾਉਣ ਦੀ ਲੋੜ ਹੈ, ਤਾਂਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।