ਫਗਵਾੜਾ ''ਚ ਸ਼ਨੀਵਾਰ ਨੂੰ 23 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

08/23/2020 12:25:07 AM

ਫਗਵਾੜਾ,(ਜਲੋਟਾ) : ਫਗਵਾੜਾ 'ਚ ਕੋਰੋਨਾ ਵਾਇਰਸ ਦਾ ਸ਼ਨੀਵਾਰ ਨੂੰ ਇਲਾਕੇ 'ਚ ਜਾਰੀ ਰਹੇ ਵੀਕੈਂਡ ਕਰਫਿਊ ਦੌਰਾਨ ਇਕ ਵਾਰ ਫਿਰ ਵੱਡਾ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਫਗਵਾੜਾ ਦੇ ਵੱਖ-ਵੱਖ ਇਲਾਕਿਆਂ 'ਚ ਅੱਜ 23 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਗੰਭੀਰ ਪਹਿਲੂ ਇਹ ਹਨ ਕਿ ਫਗਵਾੜਾ 'ਚ ਕੋਰੋਨਾ ਵਾਇਰਸ ਦਾ ਸੰਕਰਮਣ ਦਿਨ-ਬ-ਦਿਨ ਨਵੇਂ ਇਲਾਕਿਆਂ 'ਚ ਫੈਲਦਾ ਜਾ ਰਿਹਾ ਹੈ ਅਤੇ ਹੁਣ ਇਸ ਦੀ ਰਫਤਾਰ 'ਚ ਲਗਾਤਾਰ ਤੇਜ਼ੀ ਪਾਈ ਜਾ ਰਹੀ ਹੈ।
ਐਸ. ਐਮ. ਓ. ਫਗਵਾੜਾ ਡਾ. ਕਮਲ ਕਿਸ਼ੋਰ ਨੇ ਉਕਤ ਸੂਚਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ 23 ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਆਏ ਹਨ। ਐਸ. ਐਮ. ਓ. ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਉਕਤ ਸਾਰੇ ਕੋਵਿਡ 19 ਪਾਜ਼ੇਟਿਵ ਪਾਏ ਗਏ ਪੀੜਤਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਈਸੋਲੇਟ ਕਰਨ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਅੱਗੇ ਉਕਤ ਲੋਕਾਂ ਦੇ ਸੰਪਰਕ 'ਚ ਕੌਣ ਆਏ ਹਨ, ਉਨ੍ਹਾਂ ਦੀ ਕੰਟੈਕਟ ਟ੍ਰੇਸਿੰਗ ਦਾ ਕੰਮ ਜਾਰੀ ਹੈ।
ਡਾ. ਕਿਸ਼ੋਰ ਨੇ ਦੱਸਿਆ ਕਿ ਜੋ ਲੋਕ ਪਾਜ਼ੇਟਿਵ ਆਏ ਗਏ ਹਨ ਉਨ੍ਹਾਂ 'ਚ ਰਾਜ ਬੱਬਰ ਤਿਵਾੜੀ ਵਾਸੀ ਐਲ. ਆਈ. ਜੀ. 15 ਹਾਊਸਿੰਗ ਬੋਡਰ ਸੀ. ਆਰ. ਪੀ. ਐਫ. ਕਾਲੋਨੀ, ਨਿਖਿਲ ਗੁਪਤਾ ਵਾਸੀ ਨਿਊ ਮਾਡਲ ਟਾਊਨ ਫਗਵਾੜਾ, ਬਲਵੰਤ ਖੰਨਾ ਵਾਸੀ ਨਿਊ ਸਤਨਾਮਪੁਰਾ, ਗੁਰਸਿਮਰਨ ਕੌਰ, ਹਰਮਿੰਦਰ ਕੌਰ ਦੋਵੇਂ ਵਾਸੀ ਮਾਡਲ ਟਾਊਨ, ਸੰਦੀਪ ਕੌਰ ਵਾਸੀ ਓਂਕਾਰ ਨਗਰ, ਰਜਿੰਦਰ ਸਿੰਘ ਵਾਸੀ ਸ਼ਾਮ ਨਗਰ, ਰੀਟਾ ਦੇਵੀ ਵਾਸੀ ਫਿਲੌਰੀ ਚੁੰਗੀ, ਰੋਹਿਤ ਚੱਢਾ, ਰੂਪਾਲੀ ਚੱਢਾ ਦੋਵੇਂ ਵਾਸੀ ਮੁਹੱਲਾ ਹਦਿਆਬਾਦ, ਧਰਮਪਾਲ ਵਾਸੀ ਧਰਮਕੋਟ ਹੁਸ਼ਿਆਰਪੁਰ ਰੋਡ, ਵੰਦਨਾ, ਅੰਜਲੀ, ਮਾਨਸੀ ਤਿੰਨੇ ਵਾਸੀ ਆਦਰਸ਼ ਨਗਰ, ਨਯਨ ਵਾਸੀ ਭਗਤ ਸਿੰਘ ਨਗਰ, ਚੰਦ ਕੌਰ ਵਾਸੀ ਸਜਹਿ ਕਾਲੋਨੀ, ਇਸ਼ਾਨ ਛਾਬੜਾ ਵਾਸੀ ਮੁਹੱਲਾ ਡੱਲਾ, ਰਾਜਨ ਰਾਮ ਵਾਸੀ ਪੁਖੇਵਾਲ, ਪਰਵੇਸ਼ ਰਾਣੀ ਵਾਸੀ ਮੁਹੱਲਾ, ਪ੍ਰਸ਼ਾਂਤ ਵਾਸੀ 15 ਗ੍ਰੀਨ ਪਾਰਕ ਜੀ. ਟੀ. ਰੋਡ, ਟਵਿੰਕਲ ਵਾਸੀ ਮੁਹੱਲਾ ਡਡਲਾ, ਤੇਜ਼ਬੀਰ ਸਿੰਘ ਵਾਸੀ ਹਾਜੀਪੁਰ, ਸਤਿਨਾਮ ਰਾਮ ਵਾਸੀ ਪਿੰਡ ਮਾਧੋਪੁਰ, ਕੁਲਦੀਪ ਸਿੰਘ ਵਾਸੀ ਅਠੌਲੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰੋਨਾ ਪਾਜ਼ੇਟਿਵ ਮਰੀਜ਼ ਫਗਵਾੜਾ ਨਾਲ ਸਬੰਧਿਤ ਹਨ।

 

Deepak Kumar

This news is Content Editor Deepak Kumar