ਦਿਨ ਭਰ ਪੈਟਰੋਲ ਪੰਪ ਬੰਦ ਕਰਕੇ ਸਰਕਾਰ ਖ਼ਿਲਾਫ਼ ਕੱਢੀ ਰਜ ਕੇ ਭੜਾਸ

07/29/2020 1:23:22 PM

ਟਾਂਡਾ ਉੜਮੁੜ (ਮੋਮੀ)— ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਪੈਟਰੋਲ ਪੰਪ ਮਾਲਕਾਂ ਅਤੇ ਡੀਲਰਾਂ ਨੇ ਪੈਟਰੋਲ ਪੰਪ ਸਮੁੱਚੇ ਦਿਨਾਂ ਲਈ ਬੰਦ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਰੋਸ ਪ੍ਰਗਟ ਕੀਤਾ। ਅੱਜ ਸਵੇਰੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸਮੂਹ ਪੈਟਰੋਲ ਪੰਪ ਵਾਲਿਆਂ ਨੇ ਆਪਣੇ ਪੰਪਾਂ 'ਤੇ ਤੇਲ ਦੀ ਵਿਕਰੀ ਅਤੇ ਡਿਲੀਵਰੀ ਨਹੀਂ ਕੀਤੀ। ਇਸ ਮੌਕੇ ਪੰਜਾਬ ਪੈਟਰੋਲ ਡੀਲਰ ਐਸੋਸੀਏਸ਼ਨ ਦੇ ਮੈਂਬਰ ਅਤੇ ਮਨੀ ਪੈਟਰੋਲੀਅਮ ਦੇ ਐੱਮ. ਡੀ. ਮਨਿੰਦਰਜੀਤ ਸਿੰਘ ਮਨੀ ਅਤੇ ਐਸੋਸੀਏਸ਼ਨ ਦੇ ਹੋਰਨਾਂ ਮੈਂਬਰਾਂ ਨੇ ਰੋਸ ਕੇਂਦਰ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੇ 19 ਹੋਰ ਨਵੇਂ ਮਾਮਲੇ ਮਿਲੇ

ਇਸ ਮੌਕੇ ਮਨਿੰਦਰ ਸਿੰਘ ਮਨੀ ਨੇ ਦੱਸਿਆ ਕਿ ਹੋਰਨਾਂ ਰਾਜਾਂ ਦੇ ਨਾਲ ਮਿਲਦੇ ਜੁਲਦੇ ਤੇਲ ਦੇ ਰੇਟ ਨੂੰ ਲੈ ਕੇ ਸੰਘਰਸ਼ ਕਰਨ ਵਾਲੇ ਮੋਹਾਲੀ ਦੇ ਪੈਟਰੋਲ ਪੰਪ ਮਾਲਕ ਜੀ. ਐੱਸ ਚਾਵਲਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਹੋਣਾ ਪਿਆ ਅਤੇ ਇਸ ਦੇ ਰੋਸ ਵਜੋਂ ਹੀ ਅੱਜ ਉਨ੍ਹਾਂ ਦੇ ਸ਼ਰਧਾਂਜਲੀ ਸਮਾਰੋਹ ਦੇ ਮੌਕੇ 'ਤੇ ਪੈਟਰੋਲ ਪੰਪ ਬੰਦ ਰੱਖੇ ਗਏ।


ਇਹ ਵੀ ਪੜ੍ਹੋ:  ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਹਾਲਤ ਗੰਭੀਰ

ਉਨ੍ਹਾਂ ਹੋਰ ਕਿਹਾ ਕਿ ਅੱਗੋਂ ਤੋਂ ਅਜਿਹੀ ਘਟਨਾ ਨਾ ਵਾਪਰੇ, ਇਸ ਦੇ ਲਈ ਸਮੂਹ ਪੰਪ ਮਾਲਕਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਅੱਜ ਦਿਨ ਭਰ ਲਈ ਪੈਟਰੋਲ ਪੰਪ ਬੰਦ ਰੱਖੇ ਗਏ। ਇਸ ਰੋਸ ਪ੍ਰਦਰਸ਼ਨ ਇਸ ਰੋਸ ਪ੍ਰਦਰਸ਼ਨ ਦੌਰਾਨ ਮੈਨੇਜਰ ਸਤੀਸ਼ ਕੁਮਾਰ, ਕੁਲਵੰਤ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ, ਰਵੀ ਕੁਮਾਰ, ਸ਼ਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ

shivani attri

This news is Content Editor shivani attri