ਪੰਜਾਬ-ਹਿਮਾਚਲ ਦੇ ਤੇਲ ਕੀਮਤਾਂ ''ਚ ਵੱਡਾ ਫਰਕ, ਟੁੱਟ ਰਿਹੈ ਕਾਰੋਬਾਰੀਆਂ ਦਾ ਲੱਕ

07/06/2020 2:29:46 PM

ਗੜ੍ਹਸ਼ੰਕਰ (ਸ਼ੋਰੀ)— ਪੈਟਰੋਲ ਡੀਜ਼ਲ ਦੀਆਂ ਕੀਮਤਾਂ ਮਿੱਥਣ ਲਈ ਬੇਸ਼ਕ ਕੰਪਨੀਆਂ ਨੂੰ ਆਜ਼ਾਦ ਕੀਤਾ ਹੋਇਆ ਹੈ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਜਦ ਚਾਹੁਣ ਆਪਣੀ ਮਨ ਮਰਜ਼ੀ ਨਾਲ ਰੇਟਾਂ 'ਤੇ ਪ੍ਰਭਾਵ ਪਾ ਸਕਦੀਆਂ ਹਨ। ਸਰਕਾਰ ਵੱਲੋਂ ਤੇਲ ਕੀਮਤਾਂ ਨੂੰ ਵਧਾਉਣ ਜਾਂ ਘਟਾਉਣ ਲਈ ਟੈਕਸਾਂ 'ਚ ਅਚਾਨਕ ਬਦਲਾਅ ਕਰ ਦਿੱਤਾ ਜਾਂਦਾ ਹੈ। ਕੋਰੋਨਾ ਵਾਇਰਸ ਕਾਰਨ ਅੰਤਰ ਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਤੇਲ ਉਤਪਾਦਾਂ 'ਤੇ ਵਧਾਏ ਟੈਕਸਾਂ ਕਾਰਨ ਆਮ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਮਹਿੰਗੇ ਰੇਟਾਂ 'ਤੇ ਦਿੱਤੇ ਜਾ ਰਹੇ ਹਨ। ਇਸੇ ਦੌਰਾਨ ਸੂਬਾ ਸਰਕਾਰਾਂ ਵੱਲੋਂ ਵੈਟ ਦਰਾਂ 'ਚ ਕੀਤਾ ਵਾਧਾ ਕੀਮਤਾਂ 'ਤੇ ਅਸਰ ਪਾ ਰਿਹਾ ਹੈ।

ਇਹ ਵੀ ਪੜ੍ਹੋ: 60 ਸਾਲਾ ਬਜ਼ੁਰਗ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਕੁੜੀ ਨਾਲ ਕੀਤਾ ਜਬਰ-ਜ਼ਨਾਹ
 

ਸੂਬਾ ਸਰਕਾਰਾਂ ਦੀਆ ਵੈਟ ਦਰਾਂ ਦੇ ਅੰਤਰ ਕਾਰਨ ਪੰਜਾਬ ਅਤੇ ਹਿਮਾਚਲ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਰਕ ਵੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਇਕ ਦੇਸ਼ ਇਕ ਟੈਕਸ ਦਾ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਨਾਅਰਾ ਬੇਮਾਇਨੇ ਸਾਬਤ ਹੋ ਰਿਹਾ ਹੈ।

ਲੁਧਿਆਣਾ ਅਤੇ ਸ਼ਿਮਲਾ ਦੇ ਰੇਟ ਵੇਖੀਏ ਤਾਂ ਪੰਜਾਬ 'ਚ ਪੈਟਰੋਲ 82.12 ਰੁਪਏ, 74:38 ਡੀਜ਼ਲ ਰੁਪਏ ਅਤੇ ਹਿਮਾਚਲ 'ਚ ਪੈਟਰੋਲ 79.23 ਅਤੇ ਡੀਜ਼ਲ 72.31 ਰੁਪਏ 'ਤੇ ਮਿਲ ਰਿਹਾ ਹੈ। ਪੰਜਾਬ 'ਚ ਹਿਮਾਚਲ ਨਾਲੋਂ ਪੈਟਰੋਲ 2.89 ਰੁਪਏ ਅਤੇ ਡੀਜ਼ਲ 2.07 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲ ਰਿਹਾ ਹੈ। ਸ਼ਹਿਰਾਂ ਦੇ ਅਨੁਸਾਰ ਰੇਟਾਂ 'ਚ ਵੱਖ ਤੋਂ ਫਰਕ ਵੀ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ BSF ਵੱਲੋਂ 38 ਕਰੋੜ ਦੀ ਹੈਰੋਇਨ ਬਰਾਮਦ

ਦੋਹਾਂ ਸੂਬਿਆਂ ਦੀ ਸਰਹੱਦ ਦੇ ਆਸ ਪਾਸ ਲੱਗੇ ਪੰਜਾਬ ਦੇ ਪੰਪ ਅਪਰੇਟਰਾਂ ਦੀ ਮੰਨੀਏ ਤਾਂ ਇਸ ਨਾਲ ਉਨ੍ਹਾਂ ਦੇ ਕਾਰੋਬਾਰ ਦਾ ਲੱਕ ਭੱਜ ਚੁੱਕਾ ਹੈ। ਟਰੱਕ ਆਪਰੇਟਰ ਪੰਜਾਬ ਦੀ ਬਜਾਏ ਹਿਮਾਚਲ ਤੋਂ ਤੇਲ ਭਰਵਾਉਣ ਨੂੰ ਪਹਿਲ ਦੇ ਰਹੇ ਹਨ। ਪੰਪ ਅਪਰੇਟਰਾਂ ਦੀ ਮੁਸ਼ਕਿਲ ਇਹ ਬਣੀ ਹੋਈ ਹੈ ਕੀ ਸੇਲ ਘੱਟ ਹੋਣ ਕਾਰਨ ਇਨ੍ਹਾਂ ਲੋਕਾਂ ਨੂੰ ਆਪਣੇ ਸਟਾਫ ਦੀ ਤਨਖ਼ਾਹ ਦੇਣੀ ਵੀ ਮੁਸ਼ਕਿਲ ਬਣੀ ਹੋਈ ਹੈ। ਇਕ ਪੰਪ ਆਪਰੇਟਰ ਨੇ ਦੱਸਿਆ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਪੰਪ ਬੰਦ ਕਰਨਾ ਪਵੇਗਾ ਕਿਉਂਕਿ ਸਥਿਤੀ ਆਮਦਨ ਅਠੱਨੀ ਤੇ ਖਰਚਾ ਰੁਪਈਆ ਵਰਗੀ ਬਣੀ ਹੋਈ ਹੈ।

ਇਹ ਵੀ ਪੜ੍ਹੋ: ਪੰਜਾਬ ''ਚ ਮਾਰੂ ਹੋਇਆ ''ਕੋਰੋਨਾ'', ਸੰਗਰੂਰ ''ਚ ਇਕ ਹੋਰ ਮਰੀਜ਼ ਦੀ ਗਈ ਜਾਨ
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, 3 ਬੱਚਿਆਂ ਸਣੇ 5 ਦੀ ਰਿਪੋਰਟ ਆਈ ਪਾਜ਼ੇਟਿਵ

shivani attri

This news is Content Editor shivani attri