ਆਦਮਪੁਰ ’ਚ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਚੌਣ ਦਫ਼ਤਰ ਬੰਦ ਕਰਵਾ ਪਾੜੇ ਪੋਸਟਰ

02/07/2021 6:36:11 PM

ਆਦਮਪੁਰ (ਦਿਲਬਾਗੀ, ਚਾਂਦ)- ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਜਿੱਤਣ ਲਈ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਪੂਰੇ ਸਿੱਖਰਾਂ ਉਤੇ ਹੈ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਆਦਮਪੁਰ ਵਿਚ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੌਣਾਂ ਵਿਚ ਭਾਜਪਾ ਵੱਲੋਂ ਚੌਣ ਲੜ ਰਹੇ ਵਾਰਡ ਨੰ. 1, 4 ਅਤੇ 5 ਵਿਚ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਹਰਜਿੰਦਰ ਸਿੰਘ ਦੂਹੜਾ ਭੁਪਿੰਦਰ ਸਿੰਘ, ਮੇਜਰ ਸਿੰਘ ਹਰੀਪੁਰ, ਮਲਕੀਤ ਸਿੰਘ, ਅਮਰਜੀਤ ਸਿੰਘ ਅਟਵਾਲ, ਗੁਰਪੀ੍ਤ ਗੋਪੀ ਅਤੇ ਦਲਜੀਤ ਸਿੰਘ ਭੱਟੀ ਦੀ ਅਗਵਾਈ ਹੇਠ ਭਾਰੀ ਮਾਤਰਾ ਵਿਚ ਕਿਸਾਨਾਂ ਨੇ ਚੌਂਕ ਜੋੜੇ ਖੂਹ ਆਦਮਪੁਰ ਵਿਖੇ ਵਾਰਡ ਨੰਬਰ 5 ਦੀ ਭਾਜਪਾ ਉਮੀਦਵਾਰ ਨਿਧੀ ਤਿਵਾੜੀ (ਜ਼ਿਲ੍ਹਾ ਮਹਿਲਾ ਪ੍ਧਾਨ ਜਲੰਧਰ ਦਿਹਾਤੀ) ਦੇ ਚੌਣ ਦਫ਼ਤਰ ਨੂੰ ਜਬਰਦਸਤੀ ਬੰਦ ਕਰਵਾਇਆ। ਇਸ ਮੌਕੇ ਕਿਸਾਨਾਂ ਵੱਲੋਂ ਦਫ਼ਤਰ ’ਤੇ ਲੱਗੇ ਪੋਸਟਰ ਅਤੇ ਬੈਨਰਾਂ ਨੂੰ ਪਾੜਿਆ ਗਿਆ ਅਤੇ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਗਈ। 

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ

ਇਸ ਮੌਕੇ ਕਿਸਾਨ ਆਗੂ ਮੇਜ਼ਰ ਸਿੰਘ ਹਰੀਪੁਰ ਨੇ ਕਿਹਾ ਕਿ ਜਦ ਤੱਕ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਬਣਾਏ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋ ਤੱਕ ਕਿਸਾਨਾਂ ਵਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ| ਇਸ ਮੌਕੇ ਟਕਰਾਅ ਨੂੰ ਜ਼ਿਆਦਾ ਦੇਖਦਿਆ ਹੋਇਆ ਪੁਲਿਸ ਵਲੋਂ ਵਿਚ ਬਚਾ ਕਰਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ

ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਰਜੇਸ਼ ਬਾਘਾ, ਮਨਜੀਤ ਬਾਲੀ, ਰਜੀਵ ਪਾਂਜਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨਗਰ ਕੌਂਸਲ ਚੌਣਾਂ ਦੌਰਾਨ ਭਾਜਪਾ ਦੀ ਚੜ੍ਹਤ ਦੇਖ ਦੇ ਬੁਖਲਾ ਗਏ ਹਨ ਅਤੇ ਕਿਸਾਨਾਂ ਸੀ ਆੜ ਵਿਚ ਇਹ ਹੁਣ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾਂ ਸਬੰਧੀ ਉਹ ਰਾਜ ਚੌਣ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰਨਗੇ। 

ਇਹ ਵੀ ਪੜ੍ਹੋ : ਵਿਆਹ ਦੇ ਇਕ ਸਾਲ ’ਚ ਸਹੁਰਿਆਂ ਨੇ ਵਿਖਾਏ ਆਪਣੇ ਅਸਲੀ ਰੰਗ, ਨੂੰਹ ਨੂੰ ਦਿੱਤੀ ਦਰਦਨਾਕ ਮੌਤ

shivani attri

This news is Content Editor shivani attri