ਕਿਸਾਨਾਂ ਦੇ ਹੱਕ ''ਚ ਨਿੱਤਰੇ ਗੁੱਜਰ ਭਾਈਚਾਰੇ ਦੇ ਲੋਕ, ਮੋਦੀ ਵਿਰੁੱਧ ਕੀਤੀ ਨਾਅਰੇਬਾਜ਼ੀ

11/26/2020 12:01:07 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਆਲ ਇੰਡੀਆ ਗੁੱਜਰ ਮਹਾ ਸਭਾ ਹਲਕਾ ਉੜਮੁੜ ਦੀ ਮੀਟਿੰਗ ਪਿੰਡ ਘੋੜਾਵਾਹਾ ਵਿਖੇ ਹੋਏ ਗੁਲਾਮ ਅਲੀ ਦੀ ਅਗਵਾਈ 'ਚ ਹੋਈ। ਇਸ ਮੀਟਿੰਗ 'ਚ ਪ੍ਰਧਾਨ ਹਨੀਫ਼ ਮੁਹੰਮਦ ਦੀ ਹਾਜ਼ਿਰੀ 'ਚ ਸਮੂਹ ਭਾਈਚਾਰੇ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕਿਸਾਨ ਅੰਦੋਲਨ 'ਚ ਕਿਸਾਨਾਂ ਦਾ ਸਾਥ ਦੇਣ ਦਾ ਫ਼ੈਸਲਾ ਲਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

ਇਸ ਮੌਕੇ ਗੁੱਜਰ ਭਾਈਚਾਰੇ ਨੇ ਅੰਨਦਾਤਿਆ ਦੇ ਦੇਸ਼ ਵਿਆਪੀ ਸੰਘਰਸ਼ ਦਾ ਸਮਰਥਨ ਕਰਦੇ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਲਿਆਂਦੇ ਗਏ ਖੇਤੀ ਕਾਨੂੰਨਾਂ ਅਤੇ ਇਨ੍ਹਾਂ ਨੂੰ ਲਿਆਉਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਪ੍ਰਧਾਨ ਹਨੀਫ਼ ਮੁਹੰਮਦ ਨੇ ਕਿਹਾ ਕਿ ਗੁੱਜਰ ਮਹਾਸਭਾ ਨਾਲ ਜੁੜੇ ਗੁੱਜਰ ਭਾਈਚਾਰੇ ਦੇ ਲੋਕ ਕਿਸਾਨਾਂ ਦੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲਾਵੇਗਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਉਲੀਕੇ ਗਏ ਹਰ ਸੰਘਰਸ਼ ਅੰਦੋਲਨ 'ਚ ਆਪਣਾ ਸਹਿਯੋਗ ਦੇਵੇਗਾ।

ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਤੋਂ 38 ਯਾਤਰੀਆਂ ਨੂੰ ਲੈ ਕੇ ਮੁੰਬਈ ਲਈ ਉੱਡਿਆ ਜਹਾਜ਼, ਅੱਜ ਫਲਾਈਟ ਰਹੇਗੀ ਰੱਦ

ਇਸ ਮੌਕੇ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਗਲਤ ਫ਼ੈਸਲਿਆਂ ਕਾਰਨ ਦੇਸ਼ ਦੇ ਅੰਨਦਾਤਿਆ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ, ਜਿਸ ਨੂੰ ਉਹ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਗੁੱਜਰ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ 'ਚ ਵਾਈਸ ਪ੍ਰਧਾਨ ਬੱਬੂ, ਹਾਜ਼ੀ ਇਸਰਾਇਲ, ਹਾਜ਼ੀ ਮਾਮ ਹੁਸੈਨ, ਹਾਜ਼ੀ ਸ਼ੇਰ ਹਮਜ਼ਾ, ਹਾਜ਼ੀ ਦਲਵੀਰ, ਨੂਰ ਮੁਹੰਮਦ, ਅਲੀ ਹੁਸੈਨ, ਬਿੱਲਾ ਪਹਿਲਵਾਨ, ਲਾਲੀ, ਹਾਜ਼ੀ ਹਨੀਫ਼, ਦਲਮੀਰ, ਹਾਜ਼ੀ ਨਾਰ ਮੁਹੰਮਦ, ਯਾਕੂਬ ਕਾਕਾ, ਮੌਲਵੀ ਰੌਸ਼ਨ, ਆਲਮ ਕੋਲੀ, ਖ਼ਾਨ, ਗਾਮਾ, ਇਸਮਾਈਲ, ਨੂਰ ਹਸਨ, ਹਾਜ਼ੀ ਵੱਡੇ ਮੋਹੰਮਦ ਆਦਿ ਮੌਜੂਦ ਸਨ।

shivani attri

This news is Content Editor shivani attri