ਇਲਾਕਾ ਸੁਧਾਰ ਕਮੇਟੀ ਨੂਰਪੁਰਬੇਦੀ ਵੱਲੋਂ ਸੰਘਰਸ਼ ਦੀ ਚਿਤਾਵਨੀ

10/14/2019 4:02:54 PM

ਨੂਰਪੁਰਬੇਦੀ (ਭੰਡਾਰੀ)— ਇਲਾਕਾ ਸੁਧਾਰ ਕਮੇਟੀ ਨੂਰਪੁਰਬੇਦੀ ਵੱਲੋਂ 1 ਅਕਤੂਬਰ ਨੂੰ ਸੜਕਾਂ ਦੀ ਮੁਰੰਮਤ ਦੇ ਮੁੱਦੇ ਨੂੰ ਲੈ ਕੇ ਊਨਾ-ਚੰਡੀਗੜ੍ਹ, ਨੈਸ਼ਨਲ ਹਾਈਵੇਅ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੇ ਚੱਕਾ ਜਾਮ ਤੋਂ ਬਾਅਦ ਪੀ. ਡਬਲਿਊ. ਡੀ. ਵਿਭਾਗ ਪੰਜਾਬ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਸੜਕ ਦਾ ਟੈਂਡਰ ਤਾਂ ਲਾ ਦਿੱਤਾ ਹੈ ਪਰ ਸ੍ਰੀ ਅਨੰਦਪੁਰ ਸਾਹਿਬ ਕਾਹਨਪੁਰ ਖੂਹੀ ਸੜਕ ਨੂੰ ਕੰਕਰੀਟ ਦੀ ਬਣਾਉਣ ਦਾ ਰੇੜਕਾ ਖੜ੍ਹਾ ਕਰਕੇ ਇਸ ਸੜਕ ਦੇ ਕੰਮ ਨੂੰ ਰੁਕਾਵਟਾਂ 'ਚ ਫਸਾ ਲਿਆ ਸੀ। ਪਰ ਹੁਣ ਕੰਕਰੀਟ ਵਾਲੀ ਕਹਾਣੀ ਠੱਪ ਹੋ ਜਾਣ ਤੋਂ ਬਾਅਦ ਇਸੇ ਹਫਤੇ ਇਸ ਸੜਕ ਦੇ ਟੈਂਡਰ ਲਾਉਣ ਦਾ ਵਾਅਦਾ ਅਧਿਕਾਰੀਆਂ ਨੇ ਦੁਹਰਾਇਆ। ਦੂਜੇ ਪਾਸੇ ਸੰਘਰਸ਼ ਕਮੇਟੀ ਨੇ ਨੂਰਪੁਰਬੇਦੀ ਵਿਖੇ ਇਕ ਮੀਟਿੰਗ ਕਰਕੇ ਅਧਿਕਾਰੀਆਂ ਦੇ ਵਾਅਦੇ ਦਾ ਸੱਚ ਪੱਕ ਜਾਣਨ ਲਈ ਐਕਸੀਅਨ ਅਤੇ ਡੀ. ਸੀ. ਰੂਪਨਗਰ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਹੈ। ਜੇਕਰ ਅਧਿਕਾਰੀਆਂ ਵੱਲੋਂ ਤਸੱਬੀਬਖਸ਼ ਕਾਰਵਾਈ ਨਜ਼ਰ ਨਹੀਂ ਆਉਂਦੀ ਤਾਂ ਇਲਾਕਾ ਸੰਘਰਸ਼ ਕਮੇਟੀ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।
ਇਸ ਮੀਟਿੰਗ 'ਚ ਸੰਘਰਸ਼ਕਾਰੀ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ, ਵੇਦ ਪ੍ਰਕਾਸ਼ ਸ਼ਰਮਾ, ਕਾ. ਮੋਹਣ ਸਿੰਘ ਧਮਾਣਾ, ਰਾਮ ਕੁਮਾਰੀ ਮੁਕਾਰੀ, ਭਜਨ ਸਿੰਘ, ਬਾਬੂ ਮੋਹਣ ਲਾਲ, ਗੁਰਦਿਆਲ, ਅਸ਼ੋਕ ਸੈਣੀ, ਮੋਹਣ ਸਿੰਘ ਭੈਣੀ, ਬਲਵੀਰ ਸਿੰਘ, ਗੁਰਬਿੰਦਰ ਸਸਕੌਰ, ਇਕਬਾਲ ਸਿੰਘ ਆਦਿ ਸ਼ਾਮਲ ਸਨ।

shivani attri

This news is Content Editor shivani attri